ਭੀਮ ਆਰਮੀ ਦੇ ਮੁਖੀ ਨੇ 23 ਫਰਵਰੀ ਨੂੰ ਦਿੱਤੀ ''ਭਾਰਤ ਬੰਦ'' ਦੀ ਕਾਲ

02/12/2020 6:15:12 PM

ਨਵੀਂ ਦਿੱਲੀ (ਭਾਸ਼ਾ)— ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਨਿਯੁਕਤੀਆਂ ਅਤੇ ਤਰੱਕੀ 'ਚ ਰਿਜ਼ਰਵੇਸ਼ਨ ਨਾਲ ਸੰਬੰਧਤ ਸੁਪਰੀਮ ਕੋਰਟ ਦੇ ਇਕ ਫੈਸਲੇ ਵਿਰੁੱਧ 23 ਫਰਵਰੀ 'ਭਾਰਤ ਬੰਦ' ਦੀ ਕਾਲ ਦਿੱਤੀ ਹੈ। ਦਰਅਸਲ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਤਰੱਕੀ ਅਤੇ ਜਨਤਕ ਸੇਵਾਵਾਂ ਦੀਆਂ ਨੌਕਰੀਆਂ 'ਚ ਰਿਜ਼ਰਵੇਸ਼ਨ ਮੌਲਿਕ ਅਧਿਕਾਰ ਨਹੀਂ ਹੈ ਅਤੇ ਇਸ ਲਈ ਸੂਬਾ ਜ਼ਿੰਮੇਵਾਰ ਨਹੀਂ ਹੈ।
ਆਜ਼ਾਦ ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲਿਆਂ ਨਾਲ ਸੰਬੰਧਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਬੁੱਧਵਾਰ ਨੂੰ ਬੇਨਤੀ ਕੀਤੀ ਕਿ ਉਹ ਇਸ ਫੈਸਲੇ ਨੂੰ ਅਵੈਧ ਐਲਾਨ ਕਰਨ ਨਾਲ ਸੰਬੰਧਿਤ ਇਕ ਬਿੱਲ ਲਿਆਉਣ ਲਈ ਸਰਕਾਰ 'ਤੇ ਦਬਾਅ ਪਾਉਣਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਆਪਣੀ ਮੰਗਾਂ ਨੂੰ ਲੈ ਕੇ 16 ਫਰਵਰੀ ਨੂੰ ਮੰਡੀ ਹਾਊਸ ਤੋਂ ਸੰਸਦ ਤਕ ਮਾਰਚ ਕੱਢੇਗਾ।


Tanu

Content Editor

Related News