ਅਖਿਲੇਸ਼-ਮਾਇਆਵਤੀ ਨੂੰ ਮਿਲੇ ਨਾਇਡੂ, ਗਠਜੋੜ ਸਰਕਾਰ ਦੀ ਸੰਭਾਵਾਨਾ 'ਤੇ ਹੋਈ ਚਰਚਾ

05/18/2019 10:13:28 PM

ਲਖਨਊ— ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਤਹਿਤ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ਮਿਲਣ ਉਨ੍ਹਾਂ ਦੇ ਪਾਰਟੀ ਦਫਤਰ ਪਹੁੰਚੇ। ਇਥੇ ਅਖਿਲੇਸ਼ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਫੁੱਲ ਭੇਂਟ ਕੀਤਾ। ਦੱਸ ਦਈਏ ਕਿ ਨੇਤਾਵਾਂ ਦੀ ਗਠਜੋੜ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ।
 

ਫੁੱਲ ਭੇਂਟ ਕਰ ਮਾਇਆਵਤੀ ਨੇ ਕੀਤਾ ਸਵਾਗਤ
ਅਖਿਲੇਸ਼ ਨਾਲ ਮੁਲਾਤਾਤ ਕਰਨ ਤੋਂ ਬਾਅਦ ਨਾਇਡੂ ਬਸਪਾ ਸੁਪਰੀਮੋ ਮਾਇਆਵਤੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਇਥੇ ਮਾਇਆਵਤੀ ਨੇ ਉਨ੍ਹਾਂ ਨੂੰ ਫੁੱਲ ਭੇਂਟ ਕੀਤਾ ਅਤੇ ਬਦਲੇ 'ਚ ਨਾਇਡੂ ਨੇ ਉਨ੍ਹਾਂ ਨੂੰ ਅੰਬ ਦੇ ਕੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਨਾਇਡੂ ਲਖਨਊ ਦੇ ਅਮੌਸੀ ਹਵਾਈ ਅੱਡੇ ਤੋਂ ਸਿੱਧੇ ਸਪਾ ਦੇ ਦਫਤਰ ਪਹੁੰਚੇ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤਾ। ਬਾਅਦ 'ਚ ਉਹ ਬਸਪਾ ਸੁਪਰੀਮੋ ਮਾਇਆਵਤੀ ਦੇ ਮਾਲ ਅਵੈਨਿਊ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕਰ ਸ਼ਾਮ 7 ਵਜੇ ਦਿੱਲੀ ਲਈ ਰਵਾਨਾ ਹੋ ਗਏ।

 

Inder Prajapati

This news is Content Editor Inder Prajapati