ਚੰਦਨ ਮਿਤਰਾ ਨੇ ਭਾਜਪਾ ਤੋਂ ਦਿੱਤਾ ਅਸਤੀਫਾ

07/18/2018 2:50:41 PM

ਨਵੀਂ ਦਿੱਲੀ— ਸਾਬਕਾ ਰਾਜ ਸਭਾ ਸੰਸਦ ਮੈਂਬਰ ਚੰਦਨ ਮਿਤਰਾ ਨੇ ਬੁੱਧਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਕੇਂਦਰ ਸਰਕਾਰ 'ਤੇ ਗੰਭੀਰ ਦੋਸ਼ ਲਗਾਏ। ਉਹ ਦੋ ਵਾਰ ਰਾਜ ਸਭਾ ਸੰਸਦ ਮੈਂਬਰ ਰਹੇ ਹਨ। ਸੰਭਾਵਨਾ ਹੈ ਕਿ ਉਹ 21 ਜੁਲਾਈ ਨੂੰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਪੀ.) 'ਚ ਸ਼ਾਮਲ ਹੋ ਜਾਣਗੇ। 21 ਜੁਲਾਈ 2018 ਨੂੰ ਟੀ. ਐੱਮ. ਸੀ. ਸ਼ਹੀਦ ਦਿਵਸ ਦਾ ਪਾਲਣ ਕਰ ਰਹੀ ਹੈ। ਸ਼ਹੀਦ ਦਿਵਸ ਦਾ ਪਾਲਣ ਕੋਲਕੱਤਾ 'ਚ ਵਿਕਟੋਰੀਆ ਹਾਊਸ ਦੇ ਬਾਹਰ ਹੋਈ ਫਾਇਰਿੰਗ ਕਾਰਨ ਹੋਵੇਗਾ। ਉਸ ਦਿਨ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਵੱਡੀ ਰੈਲੀ ਨੂੰ ਸੰਬੋਧਿਤ ਕਰੇਗੀ, ਜਦਕਿ ਹੁਣ ਤੱਕ ਮਿਤਰਾ ਅਤੇ ਟੀ. ਐੱਮ. ਸੀ. ਨੇਤਾਵਾਂ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਟੀ. ਐੱਮ. ਸੀ. ਨੇਤਾਵਾਂ ਦਾ ਦਾਅਵਾ ਹੈ ਕਿ ਉਸ ਦਿਨ ਵੱਡੀ ਗਿਣਤੀ 'ਚ ਵਿਰੋਧੀ ਧਿਰ ਦੇ ਨੇਤਾ ਮੰਚ 'ਤੇ ਹਾਜ਼ਰ ਰਹਿਣਗੇ। 
ਭਾਜਪਾ 'ਚ ਲੰਬੇ ਸਮੇਂ ਤੋਂ ਸਨ ਹਾਸ਼ੀਏ 'ਤੇ— 
ਪੱਤਰਕਾਰ ਚੰਦਨ ਮਿਸ਼ਰਾ ਲੰਬੇ ਸਮੇਂ ਤੋਂ ਭਾਜਪਾ 'ਚ ਹਾਸ਼ੀਏ 'ਤੇ ਸਨ, ਬੀਤੇ ਇਕ ਸਾਲ 'ਚ ਮਿਤਰਾ ਨੇ ਕਈ ਮੌਕਿਆਂ 'ਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ। ਮਿਤਰਾ ਨੇ ਪੱਤਰਕਾਰ ਦੇ ਰੂਪ 'ਚ ਸਟੇਟਸਮੈਨ ਹਾਊਸ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 2016 'ਚ ਪੱਛਮੀ ਬੰਗਾਲ 'ਚ ਹੁਗਲੀ ਸੀਟ ਤੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਉਸ ਸਮੇਂ ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਚੋਣਾਂ ਲੜੀਆਂ ਸਨ ਪਰ ਚੋਣਾਂ 'ਚ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਗਈ ਸੀ।


Related News