ਜਦੋਂ ਬਰਫਬਾਰੀ ''ਚ ਫਸੇ ਲੋਕਾਂ ਲਈ ''ਮਸੀਹਾ'' ਬਣ ਕੇ ਪਹੁੰਚਿਆ ਪ੍ਰਸ਼ਾਸਨ

10/05/2019 3:11:59 PM

ਪਾਂਗੀ—ਹਿਮਾਚਲ ਪ੍ਰਦੇਸ਼ 'ਚ ਚੰਬਾ ਜ਼ਿਲੇ ਦੇ ਕਬਾਇਲੀ ਖੇਤਰ ਪਾਂਗੀ 'ਚ ਜਾ ਰਹੇ 22 ਲੋਕ ਰਾਤ ਨੂੰ ਬਰਫਬਾਰੀ ਹੋਣ ਕਾਰਨ ਸਾਕ ਦੱਰੇ 'ਤੇ ਫਸ ਗਏ ਪਰ ਮੌਕੇ 'ਤੇ ਮਸੀਹਾ ਬਣ ਕੇ ਪਹੁੰਚੇ ਪ੍ਰਸ਼ਾਸਨ ਨੇ ਕਈ ਮੁਸ਼ਕਿਲਾਂ ਤੋਂ ਬਾਅਦ ਰੈਸਕਿਊ ਕਰਕੇ ਇਨ੍ਹਾਂ ਸਾਰਿਆਂ ਨੂੰ ਬਚਾ ਲਿਆ। ਪਾਂਗੀ ਦੇ ਸਾਕ ਦੱਰੇ 'ਚ ਲਗਭਗ 18 ਇੰਚ ਤੱਕ ਬਰਫ ਪਈ ਸੀ। ਇਸ ਕਾਰਨ ਤਿੰਨ ਵਾਹਨਾਂ 'ਚ ਪਾਂਗੀ ਦੇ ਕਿਲਾੜ ਤੋਂ ਚੰਬਾ ਆ ਰਹੇ 22 ਲੋਕ ਫਸ ਗਏ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਬਗੋਟੂ ਤੋਂ ਉੱਪਰ ਜਾ ਕੇ ਫਸ ਗਏ ਸੀ। ਸੜਕ 'ਤੇ ਬਰਫ ਦੀ ਮੋਟੀ ਚਾਦਰ ਵਿਛਣ ਕਾਰਨ ਲੋਕ ਗੱਡੀਆਂ ਛੱਡ ਕੇ ਬਾਹਰ ਆ ਗਏ ਅਤੇ ਬਗੋਟੂ 'ਚ ਇੱਕ ਨੇਪਾਲੀ ਢਾਬੇ 'ਚ ਰੁਕੇ। ਮੌਸਮ ਬੇਹੱਦ ਖਰਾਬ ਸੀ ਅਤੇ ਪੈਦਲ ਪਹੁੰਚਣਾ ਵੀ ਸੰਭਵ ਨਹੀਂ ਸੀ ਕਿਉਂਕਿ ਗੱਡੀਆਂ ਵਿਚਾਲੇ ਰਸਤੇ 'ਚ ਬਰਫਬਾਰੀ ਕਾਰਨ ਫਸ ਗਈਆਂ ਸੀ। ਮੌਕੇ 'ਤੇ ਜਾਣਕਾਰੀ ਮਿਲਦਿਆ ਹੀ ਪਾਂਗੀ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲੈਂਦੇ ਹੋਏ ਐੱਚ. ਆਰ. ਟੀ. ਸੀ. ਦੀ ਮਿਨੀ ਬੱਸ ਭੇਜ ਕੇ ਲੋਕਾਂ ਨੂੰ ਰੈਸਕਿਊ ਕੀਤਾ। 

ਦੱਸਣਯੋਗ ਹੈ ਕਿ ਅਕਤੂਬਰ 'ਚ ਖਰਾਬ ਮੌਸਮ 'ਚ ਸਾਕ ਦੱਰੇ ਕੋਲੋ ਗੁਜਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਐੱਸ. ਡੀ. ਐੱਮ. ਪਾਂਗੀ ਵਿਸੂਰਤ ਭਾਰਤੀ ਨੇ ਦੱਸਿਆ ਕਿ ਜਾਣਕਾਰੀ ਮਿਲਦਿਆ ਹੀ ਸਾਕ ਦੱਰੇ ਕੋਲ ਪੁਲਸ ਦੇ ਨਾਲ ਟੀਮ ਭੇਜ ਕੇ 19 ਪੁਰਸ਼ ਸਮੇਤ 3 ਔਰਤਾਂ ਨੂੰ ਰਾਤ 2.30 ਵਜੇ ਰੈਸਕਿਊ ਕਰ ਕੇ ਕਿਲਾੜ ਪਹੁੰਚਾਇਆ ਗਿਆ।

Iqbalkaur

This news is Content Editor Iqbalkaur