ਲਾਲੂ ਦੀ ਬੇਟੀ ਦੀ ਚੁਣੌਤੀ: ਹਿੰਮਤ ਹੈ ਤਾਂ ਮਾਲਿਆ ਅਤੇ ਲਲਿਤ ਨੂੰ ਫੜਨ ਪੀ.ਐਮ ਮੋਦੀ

06/23/2017 5:18:45 PM

ਨਵੀਂ ਦਿੱਲੀ— ਬੇਨਾਮੀ ਸੰਪਤੀ ਮਾਮਲੇ 'ਚ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਮਦਨ ਟੈਕਸ ਵਿਭਾਗ ਨੇ ਲਾਲੂ ਪਰਿਵਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ 12 ਤੋਂ ਜ਼ਿਆਦਾ ਸੰਪਤੀ ਕੁਰਕ ਕੀਤੀ। ਇਸ ਸੰਪਤੀਆਂ ਦੀ ਕੁੱਲ ਕੀਮਤ ਕਰੀਬ 175 ਕਰੋੜ ਰੁਪਏ ਹੈ। ਵਿਭਾਗ ਨੇ ਲਾਲੂ ਪਰਿਵਾਰ ਨੂੰ ਸੰਮਨ ਭੇਜ ਕੇ ਇਨ੍ਹਾਂ ਸੰਪਤੀਆਂ ਦੇ ਬਾਰੇ 'ਚ ਪੂਰੀ ਜਾਣਕਾਰੀ ਮੰਗੀ ਹੈ। ਆਪਣੇ ਪਰਿਵਾਰ 'ਤੇ ਲਗਾਤਾਰ ਚੱਲ ਰਹੀ ਕਾਰਵਾਈ ਨੂੰ ਲੈ ਕੇ ਲਾਲੂ ਦੀ ਬੇਟੀ ਚੰਦਾ ਯਾਦਵ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਵਿਭਾਗ ਦੀ ਕਾਰਵਾਈ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। 


ਚੰਦਾ ਯਾਦਵ ਨੇ ਟਵੀਟਰ 'ਤੇ ਇਕ ਚਿੱਠੀ ਪੋਸਟ ਕਰਕੇ ਲਿਖਿਆ ਹੈ ਕਿ ਮੋਦੀ ਜੀ ਇਕ ਮਾਂ ਨੂੰ ਸੀ.ਬੀ.ਆਈ ਦਾ ਡਰ ਦਿੱਖਾ ਰਹੇ ਹਨ ਜੇਕਰ ਫੜਨਾ ਹੈ ਤਾਂ ਮਾਲਿਆ ਅਤੇ ਲਲਿਤ ਮੋਦੀ ਨੂੰ ਫੜੋ। ਇਕ ਮਾਂ ਆਪਣੇ 8 ਮਹੀਨੇ ਦੇ ਮਾਸੂਮ ਨੂੰ ਛੱਡ ਕੇ ਆਉਂਦੀ ਹੈ ਤਾਂ ਆਮਦਨ ਵਿਭਾਗ ਇਕ ਮਾਂ ਤੋਂ ਪੰਜ ਘੰਟੇ ਪੁੱਛਗਿਛ ਕਰਦੀ ਹੈ, ਸਿਰਫ ਇਸ ਲਈ ਕਿਉਂਕਿ ਉਹ ਲਾਲੂ ਦੀ ਬੇਟੀ ਹੈ, ਕੀ ਇਹ ਨਿਆਂ ਹੈ। ਚੰਦਾ ਨੇ ਟਵੀਟ ਕਰਕੇ ਲਿਖਿਆ ਕਿ ਲਾਲੂ ਪ੍ਰਸਾਦ ਮੋਦੀ ਦੀ ਤਰ੍ਹਾਂ ਡਰਪੋਕ ਨਹੀਂ ਹੈ ਜੋ ਸੀ.ਬੀ.ਆਈ ਨੂੰ ਅੱਗੇ ਕਰਕੇ ਰਾਜਨੀਤਿਕ ਹਿੱਤ ਸਾਧਨਾ ਚਾਹੁੰਦੇ ਹਨ। ਇਹ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕਿਸੇ ਔਰਤ ਦੇ ਨਾਲ ਅਜਿਹਾ ਸਲੂਕ, ਟਾਰਚਰ ਕੀਤਾ ਗਿਆ ਹੈ। ਆਮਦਨ ਵਿਭਾਗ ਨੇ ਬੇਨਾਮੀ ਸੰਪਤੀ ਦੇ ਮਾਮਲੇ 'ਚ ਮੀਸਾ ਭਾਰਤੀ ਦੀ 50 ਕਰੋੜ ਦੀ ਸੰਪਤੀ ਅਟੈਚ ਕਰ ਦਿੱਤੀ ਹੈ।