ਦੇਸ਼ ਦੇ ਅੰਦਰ ਤੇ ਬਾਹਰ ਕਾਲੇ ਧਨ ਦਾ ਨਹੀਂ ਹੈ ਕੋਈ ਸਰਕਾਰੀ ਰਿਕਾਰਡ

12/11/2019 12:49:19 AM

ਨਵੀਂ ਦਿੱਲੀ – ਸਰਕਾਰ ਨੇ ਮੰਗਲਵਾਰ ਸੰਸਦ ਨੂੰ ਦੱਸਿਆ ਕਿ ਦੇਸ਼ ਦੇ ਅੰਦਰ ਅਤੇ ਬਾਹਰ ਕਿੰਨਾ ਕਾਲਾ ਧਨ ਹੈ, ਸਬੰਧੀ ਸਰਕਾਰ ਕੋਲ ਕੋਈ ਬਕਾਇਦਾ ਰਿਕਾਰਡ ਨਹੀਂ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਨੇ 130 ਦੇਸ਼ਾਂ ਨਾਲ ਸੂਚਨਾ ਦੇ ਵਟਾਂਦਰੇ ਲਈ ਸਮਝੌਤੇ ਕੀਤੇ ਹਨ। ਇਨ੍ਹਾਂ ਦੇਸ਼ਾਂ ਤੋਂ ਕਾਲੇ ਧਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਏਗੀ। ਉਨ੍ਹਾਂ ਰਾਜ ਸਭਾ ਵਿਚ ਦੱਸਿਆ ਕਿ ਨੋਟਬੰਦੀ ਪਿੱਛੋਂ ਕਰੰਸੀ ਦੀ ਮਾਤਰਾ ਵਧੀ ਹੈ ਅਤੇ ਜਾਅਲੀ ਕਰੰਸੀ ’ਤੇ ਰੋਕ ਲੱਗੀ ਹੈ।

ਪੰਜਾਬ ’ਚ ਪ੍ਰਤੀ ਖੇਤੀ ਪਰਿਵਾਰ ਦੀ ਮਾਸਿਕ ਆਮਦਨ 18,059 ਰੁਪਏ
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ਵਿਚ ਦੱਿਸਆ ਕਿ ਖੇਤੀਬਾੜੀ ਪਰਿਵਾਰਾਂ ਦੀ ਸਥਿਤੀ ਦੇ ਅਨੁਮਾਨਤ ਸਰਵੇਖਣ ਮੁਤਾਬਕ ਪ੍ਰਤੀ ਖੇਤੀ ਪਰਿਵਾਰ ਦੀ ਕੌਮੀ ਮਾਸਿਕ ਆਮਦਨ 6426 ਰੁਪਏ ਹੈ। ਪੰਜਾਬ ਵਿਚ ਇਹ ਆਮਦਨ 18,059 ਰੁਪਏ ਹੈ। ਹਰਿਆਣਾ ਵਿਚ 14434, ਜੰਮੂ-ਕਸ਼ਮੀਰ ਵਿਚ 12683 ਅਤੇ ਕੇਰਲ ਵਿਚ 11888 ਰੁਪਏ ਹੈ।

Inder Prajapati

This news is Content Editor Inder Prajapati