ਸ਼ਿਮਲਾ ''ਚ ਵੀ ਭਾਰਤ ਬੰਦ ਦਾ ਅਸਰ, ਭਾਰੀ ਬਰਫਬਾਰੀ ਦਰਮਿਆਨ ਡਟੇ ਰਹੇ ਪ੍ਰਦਰਸ਼ਨਕਾਰੀ

01/08/2020 4:33:42 PM

ਸ਼ਿਮਲਾ— ਕੇਂਦਰ ਸਰਕਾਰ ਦੀਆਂ 'ਜਨ ਵਿਰੋਧੀ' ਨੀਤੀਆਂ ਵਿਰੁੱਧ ਬੁੱਧਵਾਰ ਭਾਵ ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਹੜਤਾਲ ਦੀ ਕਾਲ ਬੁਲਾਈ ਗਈ ਹੈ। ਭਾਰਤ ਬੰਦ ਦਾ ਅਸਰ ਦੇਸ਼ ਦੇ ਕਈ ਹਿੱਸਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ਦੀ ਰਾਣੀ ਆਖੇ ਜਾਣਾ ਵਾਲੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਬਰਫਬਾਰੀ ਦਰਮਿਆਨ ਲੋਕ ਵਿਰੋਧ ਪ੍ਰਦਰਸ਼ਨ 'ਚ ਡਟੇ ਰਹੇ। ਸੜਕਾਂ 'ਤੇ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਬਰਫਬਾਰੀ ਦਰਮਿਆਨ ਸੜਕਾਂ 'ਤੇ ਛੱਤਰੀਆਂ ਲੈ ਕੇ ਉਤਰੇ ਅਤੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਪਣਾ ਵਿਰੋਧ ਜਤਾਇਆ।

PunjabKesari

ਸ਼ਿਮਲਾ 'ਚ ਕੁੱਲ 10 ਟਰੇਡ ਯੂਨੀਅਨਾਂ ਨੇ ਬੰਦ ਦੀ ਕਾਲ ਬੁਲਾਈ ਸੀ। ਉਨ੍ਹਾਂ ਦੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ। ਜਿਸ 'ਤੇ ਲਿਖਿਆ- 'ਠੇਕਾ ਪ੍ਰਥਾ 'ਤੇ ਰੋਕ ਲਾਓ', 'ਸਿਹਤ ਵਿਭਾਗ 'ਚ ਵਰਕਰ ਮਜ਼ਦੂਰਾਂ ਨੂੰ ਘੱਟ ਤੋਂ ਘੱਟ ਤਨਖਾਹ ਤੋਂ 25 ਫੀਸਦੀ ਵਧ ਤਨਖਾਦ ਦਿਓ' ਆਦਿ ਨਾਅਰੇ ਲਿਖੇ ਗਏ। ਦੱਸਣਯੋਗ ਹੈ ਕਿ 10 ਟਰੇਡ ਯੂਨੀਅਨਾਂ ਨੇ ਭਾਰਤ ਬੰਦ ਦੀ ਕਾਲ ਬੁਲਾਈ ਹੈ। ਇਸ ਵਜ੍ਹਾ ਕਰ ਕੇ ਬੈਂਕਿੰਗ, ਟਰਾਂਸਪੋਰਟ ਸਮੇਤ ਦੂਜੀਆਂ ਸੇਵਾਵਾਂ 'ਤੇ ਕਾਫੀ ਅਸਰ ਦਿੱਸਿਆ ਤਾਂ ਕਿਤੇ ਹਾਲਾਤ ਇਕਦਮ ਆਮ ਰਹੇ। ਮੰਨਿਆ ਜਾ ਰਿਹਾ ਹੈ ਕਿ ਕਰੀਬ 25 ਕਰੋੜ ਲੋਕ ਇਸ ਹੜਤਾਲ ਦਾ ਹਿੱਸਾ ਹਨ। ਮੁੰਬਈ, ਤਾਮਿਲਨਾਡੂ, ਪੰਜਾਬ, ਕਰਨਾਟਕ, ਬਿਹਾਰ 'ਚ ਵੀ ਬੰਦ ਦਾ ਅਸਰ ਦਿੱਸਿਆ। ਕਈ ਥਾਵਾਂ 'ਤੇ ਟਰੇਨਾਂ ਰੋਕੀਆਂ ਗਈਆਂ।


Tanu

Content Editor

Related News