ਕੇਂਦਰ ਦੀ ਲਾਕਡਾਊਨ ਤੋਂ ਬਾਹਰ ਆਉਣ ਦੀ ਨੀਤੀ ਜ਼ੋਖਿਮ ਭਰੀ: ਅਧੀਰ

06/13/2020 7:53:41 PM

ਕੋਲਕਾਤਾ (ਭਾਸ਼ਾ) : ਲੋਕਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕੇਂਦਰ ਸਰਕਾਰ 'ਤੇ ਲਾਕਡਾਊਨ ਤੋਂ ਬਾਹਰ ਨਿਕਲਣ ਲਈ ‘ਆਮ ਅਤੇ ਗੈਰ-ਪੇਸ਼ੇਵਰ’ ਰਣਨੀਤੀ ਅਪਨਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਦੇ ਕਾਰਨ ਹੀ ਦੇਸ਼ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋਇਆ। 
ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਕਟ ਨੂੰ ਮਹਿਸੂਸ ਕਰਣ ਲਈ ‘ਕਾਲਪਨਿਕ ਤੋਂ ਅਸਲੀ ਭਾਰਤ’ 'ਚ ਆਉਣ ਨੂੰ ਕਿਹਾ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 3 ਲੱਖ ਦੇ ਪਾਰ ਚਲੇ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਚੌਧਰੀ ਨੇ ਟਵੀਟ ਕੀਤਾ, ‘‘ਲਾਕਡਾਊਨ ਲਾਗੂ ਕਰਣ ਦੀ ਤਰ੍ਹਾਂ ਹੀ, ਇਸ ਤੋਂ ਨਿਕਲਣ ਲਈ ਵੀ ਆਮ ਅਤੇ ਗੈਰ-ਪੇਸ਼ੇਵਰ ਰਣਨੀਤੀ ਅਪਣਾਈ ਗਈ, ਜੋ ਕਿ ਜ਼ੋਖਿਮ ਭਰੀ ਹੈ।’’

Inder Prajapati

This news is Content Editor Inder Prajapati