ਜਨਤਾ ਨੇ ਬਣਾਇਆ ਮੈਨੂੰ ਮੰਤਰੀ: ਅਨੁਰਾਗ ਠਾਕੁਰ

06/08/2019 6:22:02 PM

ਹਮੀਰਪੁਰ—ਕੇਂਦਰੀ ਵਿੱਤ ਅਤੇ ਕਾਰਪੋਰੇਟ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਭਾਵ ਸ਼ਨੀਵਾਰ ਨੂੰ ਕੁਲਦੇਵੀ ਅਵਾਹਦੇਵੀ ਦੇ ਮੰਦਰ 'ਚ ਅਸ਼ੀਰਵਾਦ ਪ੍ਰਾਪਤ ਕੀਤਾ। ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਗ੍ਰਹਿ ਜ਼ਿਲਾ ਹਮੀਰਪੁਰ ਪਹੁੰਚਣ 'ਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਨੁਰਾਗ ਠਾਕੁਰ ਨੇ ਕਿਹਾ ਮੈਂ ਉਹੀ ਅਨੁਰਾਗ ਠਾਕੁਰ ਹਾਂ, ਜਿਸ ਨੂੰ ਮੰਤਰੀ ਜਨਤਾ ਨੇ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਕਿਸੇ ਵੀ ਸਮੇਂ ਕੰਮ ਕਰਵਾਉਣ ਲਈ ਆ ਸਕਦੇ ਹੋ, ਮੇਰੇ ਦਰਵਾਜ਼ੇ ਹਮੇਸ਼ਾ ਜਨਤਾ ਲਈ ਖੁੱਲੇ ਹਨ। ਇਸ ਮੌਕੇ 'ਤੇ ਉਨ੍ਹਾਂ ਨਾਲ ਸੈਕੜੇ ਸਮਰਥਕ ਪਹੁੰਚੇ। 

ਇਸ ਤੋਂ ਪਹਿਲਾਂ ਦਿੱਲੀ ਤੋਂ ਸਮੀਰਪੁਰ ਸਥਿਤ ਆਪਣੇ ਘਰ ਪਹੁੰਚੇ ਅਨੁਰਾਗ ਠਾਕੁਰ ਨੇ ਮਾਤਾ ਸ਼ੀਲਾ ਧੂਮਲ ਅਤੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਕੇਂਦਰ ਸਰਕਾਰ 'ਚ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਘਰ ਪਹੁੰਚੇ ਬੇਟੇ ਨੂੰ ਦੇਖ ਕੇ ਮਾਤਾ-ਪਿਤਾ ਕਾਫੀ ਭਾਵੁਕ ਹੋਏ। ਅਨੁਰਾਗ ਠਾਕੁਰ ਨੇ ਜਨਤਾ ਦਾ ਚੌਥੀ ਵਾਰ ਜਿਤਾ ਕੇ ਸੰਸਦ 'ਚ ਭੇਜਣ 'ਤੇ ਧੰਨਵਾਦ ਕੀਤਾ। 

ਉਨ੍ਹਾਂ ਨੇ ਕਿਹਾ ਕਿ 70 ਸਾਲਾਂ 'ਚ ਪਹਿਲੀ ਵਾਰ ਭਾਜਪਾ ਨੂੰ 70 ਫੀਸਦੀ ਵੋਟਾਂ ਹਾਸਲ ਹੋਈਆ ਹਨ ਜੋ ਕਿ ਆਪਣੇ ਆਪ 'ਚ ਇੱਕ ਰਿਕਾਰਡ ਹੈ ਅਤੇ ਇਸ ਦਾ ਸਿਹਰਾ ਹਮੀਰਪੁਰ ਸੰਸਦੀ ਖੇਤਰ ਦੀ ਜਨਤਾ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਅਸ਼ੀਰਵਾਦ ਤੋਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਅਤੇ ਜਿਸ ਨੂੰ ਬਖੂਬੀ ਨਿਭਾਉਣ ਦਾ ਯਤਨ ਕਰਨਗੇ।

Iqbalkaur

This news is Content Editor Iqbalkaur