ਮੋਦੀ ਸਰਕਾਰ ਦੀ ਚਾਂਦੀ, ਸਰਕਾਰੀ ਦਫ਼ਤਰਾਂ ’ਚੋਂ ਨਿਕਲੇ ਕਬਾੜ ਤੋਂ ਕਮਾਏ 254 ਕਰੋੜ ਰੁਪਏ

10/26/2022 3:48:10 PM

ਨਵੀਂ ਦਿੱਲੀ- ਦੀਵਾਲੀ ਮੌਕੇ ਹਰ ਘਰ ’ਚ ਸਫਾਈ ਹੁੰਦੀ ਹੀ ਹੈ ਪਰ ਸ਼ਾਇਦ ਹੀ ਕਿਸੇ ਨੂੰ ਕਬਾੜ ਵੇਚ ਕੇ ਵੱਡੀ ਰਕਮ ਮਿਲਦੀ ਹੋਵੇ। ਕੇਂਦਰ ਸਰਕਾਰ ਨੇ ਦੀਵਾਲੀ ਦੀ ਸਫਾਈ ’ਚੋਂ ਨਿਕਲੇ ਕਬਾੜ ਤੋਂ ਹੀ 254 ਕਰੋੜ ਰੁਪਏ ਦੀ ਰਕਮ ਹਾਸਲ ਕੀਤੀ ਹੈ। ਇਹ ਰਕਮ ਕੇਂਦਰ ਸਰਕਾਰ ਦੇ ਵਿਭਾਗਾਂ ਨਾਲ ਜੁੜੇ ਦਫ਼ਤਰਾਂ ’ਚੋਂ ਨਿਕਲੇ ਕਬਾੜ ਨੂੰ ਵੇਚ ਕੇ ਮਿਲੀ ਹੈ। 

ਇਹ ਵੀ ਪੜ੍ਹੋ- ‘ਭਾਰਤੀ ਨਾਗਰਿਕ ਜਲਦ ਛੱਡ ਦੇਣ ਯੂਕ੍ਰੇਨ’, ਭਾਰਤੀ ਦੂਤਘਰ ਨੇ ਮੁੜ ਜਾਰੀ ਕੀਤੀ ਐਡਵਾਈਜ਼ਰ

ਸਫ਼ਾਈ ਮੁਹਿੰਮ ਦੀ ਸ਼ੁਰੂਆਤ ਤੋਂ ਇਕੱਠਾ ਕੀਤਾ ਕਬਾੜ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ’ਤੇ 3 ਹਫ਼ਤੇ ਤੱਕ ਚਲੇ ਸਫਾਈ ਮੁਹਿੰਮ ਦੌਰਾਨ ਕਰੀਬ 254 ਕਰੋੜ ਦੀ ਰਕਮ ਮਿਲੀ ਹੈ। ਇਸ ਤੋਂ ਇਲਾਵਾ 37 ਲੱਖ ਵਰਗ ਫੁੱਟ ਜ਼ਮੀਨ ਵੀ ਖ਼ਾਲੀ ਹੋਈ ਹੈ, ਜਿਸ ’ਤੇ ਕਬਾੜ ਰੱਖਿਆ ਹੋਇਆ ਸੀ। ਹੁਣ ਇਸ ਜ਼ਮੀਨ ਦਾ ਇਸਤੇਮਾਲ ਦੂਜੇ ਕੰਮਾਂ ਲਈ ਹੋ ਸਕੇਗਾ। ਦੱਸ ਦੇਈਏ ਕਿ ਪਿਛਲੇ ਸਾਲ ਚਲੀ ਮੁਹਿੰਮ ਤਹਿਤ ਸਰਕਾਰ ਨੇ ਕਬਾੜ ਵੇਚ ਕੇ 62 ਕਰੋੜ ਰੁਪਏ ਕਮਾਏ ਸਨ।

ਇਹ ਵੀ ਪੜ੍ਹੋ- ਰਿਸ਼ੀ ਸੁਨਕ ਦੇ PM ਬਣਨ ’ਤੇ ਓਵੈਸੀ ਬੋਲੇ- ਹਿਜਾਬ ਪਹਿਨਣ ਵਾਲੀ ਕੁੜੀ ਇਕ ਦਿਨ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ

ਇਲੈਕਟ੍ਰਾਨਿਕ ਕਚਰੇ ਤੋਂ ਵੀ ਹੋਈ ਕਮਾਈ

ਕੇਂਦਰ ਸਰਕਾਰ ਨਾਲ ਜੁੜੇ ਵਿਭਾਗਾਂ ’ਚ 31 ਅਕਤੂਬਰ ਤੱਕ ਸਫਾਈ ਮੁਹਿੰਮ ਚਲੇਗੀ। ਇਸ ਦੌਰਾਨ ਜਿਨ੍ਹਾਂ ਚੀਜ਼ਾਂ ਦਾ ਕੋਈ ਇਸਤੇਮਾਲ ਨਹੀਂ ਹੋ ਸਕਦਾ ਹੈ, ਉਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੱਛਤਾ ਮੁਹਿੰਮ ਜਨ ਅੰਦੋਲਨ ਬਣ ਚੁੱਕਾ ਹੈ। ਕੇਂਦਰੀ ਮੰਤਰੀ ਜਤਿੰਦਰ ਮੁਤਾਬਕ ਸਰਕਾਰੀ ਅਫ਼ਸਰਾ ’ਚ ਬੇਕਾਰ ਹੋ ਚੁੱਕੀਆਂ ਫਾਈਲਾਂ ਤੋਂ ਇਲਾਵਾ ਕੰਪਿਊਟਰ ਅਤੇ ਹੋਰ ਤਰ੍ਹਾਂ ਦੇ ਇਲੈਕਟ੍ਰਾਨਿਕ ਕਚਰੇ ਨੂੰ ਹਟਾਇਆ ਜਾ ਰਿਹਾ ਹੈ। ਹੁਣ  ਤੱਕ ਕੇਂਦਰੀ ਸਕੱਤਰੇਤ ਤੋਂ ਹੀ 40 ਲੱਖ ਤੋਂ ਜ਼ਿਆਦਾ ਫਾਈਲਾਂ ਨੂੰ ਹਟਾਇਆ ਜਾ ਚੁੱਕਾ ਹੈ।

Tanu

This news is Content Editor Tanu