ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤਾ ਤੋਹਫਾ, ਮਹਿੰਗਾਈ ਭੱਤੇ 'ਚ ਕੀਤਾ ਵਾਧਾ

03/07/2018 8:11:10 PM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਆਪਣੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਕ ਬਹੁਤ ਵੱਡਾ ਤੋਹਫਾ ਦਿੱਤਾ ਹੈ, ਇਹ ਤੋਹਫਾ ਸਰਕਾਰ ਨੇ ਮਹਿੰਗਾਈ ਭੱਤੇ ਦੇ ਰੂਪ 'ਚ ਦਿੱਤਾ ਹੈ ਅਤੇ ਮਹਿੰਗਾਈ ਭੱਤਾ ਵਧਾ ਦਿੱਤਾ ਹੈ। ਕੇਂਦਰੀ ਕੈਬਨਿਟ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਕਰਮਚਾਰੀਆਂ ਦਾ ਮਹਿੰਗਾਈ ਭੱਤਾ 2 ਫੀਸਦੀ ਵਧਾ ਦਿੱਤਾ ਹੈ। ਇਹ ਵਾਧਾ ਇਕ ਜਨਵਰੀ 2018 ਤੋਂ ਲਾਗੂ ਹੋਵੇਗਾ। ਫਿਲਹਾਲ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਰਾਂ ਨੂੰ ਮਹਿੰਗਾਈ ਭੱਤਾ, ਮੂਲ ਭੱਤਾ ਜਾਂ ਪੈਨਸ਼ਨ ਦਾ ਪੰਜ ਫੀਸਦੀ ਦਿੱਤਾ ਜਾਂਦਾ ਹੈ।
ਮਹਿੰਗਾਈ ਭੱਤੇ 'ਚ 2 ਫੀਸਦੀ ਵਾਧੇ ਕਾਰਨ 50 ਲੱਖ ਸਰਕਾਰੀ ਕਰਮਚਾਰੀਆਂ ਅਤੇ 61 ਲੱਖ ਪੈਨਸ਼ਰਾਂ ਨੂੰ ਫਾਇਦਾ ਮਿਲੇਗਾ। ਵਧਦੀ ਹੋਈ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਜਾਂ ਮਹਿੰਗਾਈ ਰਾਹਤ ਦਿੰਦੀ ਹੈ। ਸਰਕਾਰੀ ਸੂਤਰਾਂ ਮੁਤਾਬਕ ਮਹਿੰਗਾਈ ਭੱਤੇ 'ਚ ਵਾਧਾ 7ਵੀਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਅਧਾਰ  'ਤੇ ਕੀਤਾ ਗਿਆ ਹੈ। ਇਸ ਦਾ ਫਾਇਦਾ ਕੇਂਦਰ ਦੇ 50 ਲੱਖ ਕਰਮਚਾਰੀਆਂ ਅਤੇ 61 ਲੱਖ ਪੈਨਸ਼ਰਾਂ ਨੂੰ ਮਿਲੇਗਾ।