ਕੇਂਦਰ ਨੇ CBI '' ਦੋ ਨਵੇਂ SP ਕੀਤੇ ਸ਼ਾਮਲ, ਦੋ DIG ਦਾ ਵਧਾਇਆ ਕਾਰਜਕਾਲ

11/16/2023 5:47:54 PM

ਨਵੀਂ ਦਿੱਲੀ- ਭਾਰਤੀ ਪੁਲਸ ਸੇਵਾ (IPS) ਦੇ ਅਧਿਕਾਰੀ ਵਸਾਵਾ ਅਮਿਤ ਨਗੀਨਭਾਈ ਅਤੇ ਸੁਹੈਲ ਸ਼ਰਮਾ ਨੂੰ ਸੀ. ਬੀ. ਆਈ. ਵਿਚ ਪੁਲਸ ਸੁਪਰਡੈਂਟ (SP) ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਨਗੀਨਭਾਈ ਸਾਲ 2016 ਬੈਂਚ ਦੇ ਗੁਜਰਾਤ ਕੈਡਰ ਦੇ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਹਨ ਅਤੇ ਸ਼ਰਮਾ 2012-ਬੈਂਚ ਦੇ ਮਹਾਰਾਸ਼ਟਰ ਕੈਂਡਰ ਦੇ ਅਧਿਕਾਰੀ ਹਨ। 

ਇਹ ਵੀ ਪੜ੍ਹੋ-  ਵਿਚਕਾਰ ਸੜਕ ਦੇ ਚੱਲਦੀ ਬੱਸ ਬਣੀ ਅੱਗ ਦਾ ਗੋਲਾ, 60 ਤੋਂ ਵਧੇਰੇ ਸਵਾਰੀਆਂ ਸਨ ਸਵਾਰ

 

ਅਮਲਾ ਮੰਤਰਾਲਾ ਵਲੋਂ ਜਾਰੀ ਇਕ ਹੁਕਮ ਮੁਤਾਬਕ ਦੋਹਾਂ ਅਧਿਕਾਰੀਆਂ ਨੂੰ 5 ਸਾਲ ਦੇ ਸਮੇਂ ਲਈ CBI ਵਿਚ SP ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ CBI ਵਿਚ DIG ਦੇ ਅਹੁਦੇ 'ਤੇ ਵਰਕਰ ਅਭਿਸ਼ੇਕ ਸ਼ਾਂਡਿਲਯ ਅਤੇ ਸਦਾਨੰਦ ਦਾਤੇ ਦਾ ਕਾਰਜਕਾਲ ਵੀ ਵਧਾ ਦਿੱਤਾ ਹੈ। 

ਇਹ ਵੀ ਪੜ੍ਹੋ-  8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ

ਹੁਕਮ ਮੁਤਾਬਕ ਸਾਲ 2007 ਬੈਂਚ ਦੇ ਛੱਤੀਸਗੜ੍ਹ ਕੈਡਰ ਦੇ IPS ਅਧਿਕਾਰੀ ਅਭਿਸ਼ੇਕ ਦੀ ਸੇਵਾ ਵਿਚ 6 ਸਤੰਬਰ 2023 ਤੋਂ 5 ਸਤੰਬਰ 2024 ਤੱਕ ਇਕ ਸਾਲ ਦਾ ਵਿਸਥਾਰ ਦਿੱਤਾ ਗਿਆ ਹੈ। ਉੱਥੇ ਹੀ ਦਾਤੇ ਦੇ ਕਾਰਜਕਾਲ ਨੂੰ 16 ਅਕਤੂਬਰ 2023 ਤੋਂ 15 ਅਕਤੂਬਰ 2025 ਤੱਕ ਦੋ ਸਾਲ ਲਈ ਵਧਾ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu