ਕੇਂਦਰ ਪਨਾਮਾਗੇਟ ਮਾਮਲੇ ''ਚ ਸਾਹਮਣੇ ਆਏ ਨਾਂਵਾਂ ਨੂੰ ਲੁਕਾ ਰਹੀ ਹੈ : ਆਸ਼ੁਤੋਸ਼

07/29/2017 1:33:54 AM

ਨਵੀਂ ਦਿੱਲੀ— ਆਮ ਆਦਮਾ ਪਾਰਟੀ ਨੇ ਮੋਦੀ ਸਰਕਾਰ 'ਤੇ ਪਨਾਮਾ ਕਾਗਜਾਤਾਂ ਦੇ ਜ਼ਰੀਏ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ ਨੂੰ ਲੁਕਾਉਣ ਦਾ ਦੋਸ਼ ਲਗਾਇਆ। ਪਾਰਟੀ ਨੇ ਇਹ ਮਾਮਲਾ ਉਸ ਦਿਨ ਚੁੱਕਿਆ ਹੈ ਜਦੋਂ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸਰੀਫ ਨੂੰ ਇਸੇ ਮਾਮਲੇ 'ਚ ਆਯੋਗ ਠਹਿਰਾ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। ਆਪ ਨੇਤਾ ਆਸ਼ੁਤੋਸ਼ ਨੇ ਕਿਹਾ  ਕਾਗਜਾਤਾਂ 'ਚ ਕਈ ਅਭਿਨੇਤਾਵਾਂ, ਸਿਆਸਤਦਾਨਾਂ, ਉਦਯੋਗਪਤੀਆਂ ਦੇ ਰਿਸ਼ਤੇਦਾਰਾਂ ਅਤੇ ਸੱਤਾਧਾਰੀ ਪਾਰਟੀਆਂ ਦੇ ਨਾਂ ਸਾਹਮਣੇ ਆਏ ਹਨ ਪਰ ਕੇਂਦਰ ਉਨ੍ਹਾਂ ਖਿਲਾਫ ਕਾਰਵਾਈ 'ਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਨਾਮਾਗੇਟ ਕਾਂਡ ਦੀ ਜਾਂਚ ਕਰਨ ਦੀ ਬਜਾਏ ਕੇਂਦਰ ਆਪਣੇ ਅਧਿਨ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਸ਼ਿਕਾਰ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ, ''ਮੋਦੀ ਜੀ ਅਤੇ ਕੇਂਦਰ ਆਪਣੀ ਪਾਰਟੀ ਦੇ ਲੋਕਾਂ ਦੇ ਭ੍ਰਿਸ਼ਟਾਚਾਰ ਨੂੰ ਲੁਕਾ ਰਹੀ ਹੈ।