ਆ ਗਏ ਬਾਂਕੇ ਬਿਹਾਰੀ, ਮਥੁਰਾ ਤੋਂ ਦੁਆਰਕਾ ਤੱਕ ਦਿਖੀ ਜਨਮ ਅਸ਼ਟਮੀ ਦੀ ਧੁੰਮ

08/13/2020 2:05:08 AM

ਨਵੀਂ ਦਿੱਲੀ : ਅੱਜ ਦੇਸ਼ ਦੇ ਪ੍ਰਮੁੱਖ ਅਤੇ ਵੱਡੇ ਕ੍ਰਿਸ਼ਣ ਮੰਦਰਾਂ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਅੱਧੀ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਵਾਸੁਦੇਵ ਦੇ ਘਰ ਜਨਮ ਲੈ ਲਿਆ ਹੈ। ਇਸ ਤੋਂ ਬਾਅਦ ਵਧਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਉਥੇ ਹੀ ਇਸ ਦੌਰਾਨ ਪੁਜਾਰੀਆਂ ਦੁਆਰਾ ਮੰਦਰਾਂ 'ਚ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। ਸ਼ਰਧਾਲੂ ਆਪਣੇ-ਆਪਣੇ ਘਰਾਂ 'ਚ ਵੀ ਝਾਂਕੀਆਂ ਸਜਾ ਕੇ ਭਗਵਾਨ ਕ੍ਰਿਸ਼ਣ ਦੀ ਪੂਜਾ-ਅਰਚਨਾ ਕਰ ਰਹੇ ਹਨ।

ਕੋਰੋਨਾ ਵਾਇਰਸ ਕਾਰਨ ਝਾਂਕੀਆਂ ਵੀ ਨਾ ਦੇ ਬਰਾਬਰ ਸਜਾਈਆਂ ਗਈਆਂ ਹਨ। ਸ਼ਰਧਾਲੂ ਆਪਣੇ-ਆਪਣੇ ਘਰਾਂ 'ਚ ਝਾਂਕੀਆਂ ਸਜਾ ਕੇ ਭਗਵਾਨ ਕ੍ਰਿਸ਼ਣ ਦਾ ਤਿਫਹਾਰ ਮਨਾ ਰਹੇ ਹਨ। ਇਸ ਸਾਲ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਨੂੰ ਲੈ ਕੇ ਲੋਕ ਜਨਮ ਸਥਾਨ ਥਾਂ 'ਤੇ ਜਾ ਕੇ ਇਸ ਦਾ ਆਨੰਦ  ਨਹੀਂ ਲੈ ਸਕੇ। ਪਰ ਇਸ ਵਾਰ ਲਾਈਵ ਟੈਲੀਕਾਸਟ ਦੇ ਜ਼ਰੀਏ ਕ੍ਰਿਸ਼ਣ ਦੇ ਜਨਮ ਨੂੰ ਲੈ ਕੇ ਹੋਣ ਵਾਲੇ ਪ੍ਰੋਗਰਾਮ ਨੂੰ ਲਾਇਵ ਦਿਖਾਇਆ ਜਾ ਰਿਹਾ ਹੈ।

Inder Prajapati

This news is Content Editor Inder Prajapati