''J&K''  ਪੂੰਛ ''ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦਾ ਭਾਰਤੀ ਫੌਜ ਨੇ ਦਿੱਤਾ ਮੂੰਹਤੋੜ ਜਵਾਬ

08/16/2017 12:07:19 PM

ਸ਼੍ਰੀਨਗਰ— ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੂੰਛ ਜ਼ਿਲੇ 'ਚ ਕੰਟਰੋਲ ਰੇਖਾ ਨਜ਼ਦੀਕ ਗੋਲੀਬਾਰੀ ਕੀਤੀ ਹੈ। ਇਸ ਇਲਾਕੇ 'ਚ ਆਉਣ ਵਾਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਫੌਜ ਨੇ ਵੀ ਇਸ ਗੋਲੀਬਾਰੀ ਦਾ ਮੂੰਹਤੌੜ ਜਵਾਬ ਦਿੱਤਾ ਹੈ। ਇਕ ਸੁਰੱਖਿਆ ਬੁਲਾਰੇ ਨੇ ਇਹ ਦੱਸਿਆ ਹੈ ਕਿ, ਪਾਕਿਸਤਾਨ ਫੌਜ ਨੇ ਕੰਟਰੋਲ ਰੇਖਾ ਨਜ਼ਦੀਕ ਪੂੰਛ ਸੈਕਟਰ 'ਚ ਅੱਜ ਸਵੇਰੇ ਲੱਗਭਗ 5.34 ਮਿੰਟ 'ਤੇ ਛੋਟੇ ਹਥਿਆਰਾਂ, ਆਟੋਮੈਟਿਕ ਹਥਿਆਰਾਂ ਅਤੇ ਮੋਰਟਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਇਕਦਮ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਦੇ ਮਨਕੋਟ ਉਪ ਸੈਕਟਰ 'ਚ ਵੀ ਗੋਲੀਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।