ਜੰਮੂ-ਕਸ਼ਮੀਰ ਦੇ ਥਾਣਿਆਂ ''ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

09/30/2019 5:00:26 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਥਾਣਿਆਂ ਅਤੇ ਪੁਲਸ ਚੌਕੀਆਂ ਵਿਚ ਸੁਰੱਖਿਆ ਉਪਾਅ ਤਹਿਤ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਤਾਂ ਕਿ ਜਵਾਬਦੇਹੀ ਯਕੀਨੀ ਹੋ ਸਕੇ। ਜੰਮੂ-ਕਸ਼ਮੀਰ ਦੇ 3 ਖੇਤਰਾਂ 'ਚ 350 ਤੋਂ ਵੱਧ ਥਾਣੇ ਅਤੇ ਪੁਲਸ ਚੌਕੀਆਂ ਹਨ। ਸਹਾਇਕ ਇੰਸਪੈਕਟਰ ਜਨਰਲ ਆਫ ਪੁਲਸ (ਏ. ਆਈ. ਜੀ.) ਮੁਬਸੀਰ ਲਤੀਫੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਥਾਣਿਆਂ ਅਤੇ ਪੁਲਸ ਚੌਕੀਆਂ 'ਚ ਸੀ. ਸੀ. ਟੀ. ਵੀ. ਨਿਗਰਾਨੀ ਪ੍ਰਣਾਲੀ ਲਗਾਉਣ ਅਤੇ ਉਨ੍ਹਾਂ ਦੇ ਰੱਖ-ਰਖਾਅ ਲਈ ਨਿਰਮਾਤਾ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਤੋਂ ਟੈਂਡਰ ਮੰਗੇ ਗਏ ਹਨ। 

ਪੁਲਸ 'ਦੋ ਮੈਗਾ ਪਿਕਸਲ' ਦੇ ਕੈਮਰੇ ਖਰੀਦ ਰਹੀ ਹੈ, ਜਿਸ ਵਿਚ 8 ਚੈਨਲ ਹੋਣਗੇ। ਨਾਲ ਹੀ ਵੀਡੀਓ ਨਾਲ ਛੇੜਛਾੜ ਕਰਨ ਅਤੇ ਗੈਰ-ਕਾਨੂੰਨੀ ਲੌਗਇਨ ਕਰਨ 'ਤੇ ਅਲਾਰਮ ਦੀ ਪ੍ਰਣਾਲੀ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਮਕਸਦ ਥਾਣਿਆਂ ਦੀ ਵਿਵਸਥਾ ਵਿਚ ਹੋਰ ਪਾਰਦਰਸ਼ਿਤਾ ਲਿਆਉਣ ਦੀ ਹੈ ਅਤੇ ਸੁਰੱਖਿਆ ਵੀ ਯਕੀਨੀ ਕਰਨਾ ਹੈ।

Tanu

This news is Content Editor Tanu