ਸੀ.ਬੀ.ਐਸ.ਈ. ਨੇ ਮੁੜ ਕੀਤਾ ਪ੍ਰੀਖਿਆ ਦੀ ਮਿਤੀ ਦਾ ਐਲਾਨ

Friday, Mar 30, 2018 - 06:36 PM (IST)

ਦਿੱਲੀ— ਸੀ.ਬੀ.ਐਸ.ਈ ਵੱਲੋਂ ਪੇਪਰ ਰੱਦ ਹੋਣ ਦੇ ਬਾਅਦ ਪੇਪਰ ਦੀ ਨਵੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਨੁੱਖੀ ਸੰਸਾਧਨ ਮੰਤਰਾਲੇ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਦੇਸ਼ ਭਰ 'ਚ 25 ਅਪ੍ਰੈਲ ਨੂੰ 12ਵੀਂ ਦਾ ਪੇਪਰ ਹੋਵੇਗਾ ਅਤੇ 10ਵੀਂ ਦਾ ਪੇਪਰ ਦਿੱਲੀ ਅਤੇ ਹਰਿਆਣਾ 'ਚ ਹੋਵੇਗਾ। 10ਵੀਂ ਦਾ ਪੇਪਰ ਜੁਲਾਈ 'ਚ ਹੋਵੇਗਾ। ਮਨੁੱਖੀ ਸੰਸਾਧਨ ਵਿਕਾਸ ਮੰਤਰੀ ਜਾਵੇਡਕਰ ਕਿਹਾ ਸੀ ਕਿ ਸੀ.ਬੀ.ਐਸ.ਈ ਜਲਦੀ ਹੀ ਸੋਮਵਾਰ ਜਾਂ ਮੰਗਲਵਾਰ ਨੂੰ ਨਵੀਂ ਮਿਤੀ ਦੀ ਘੋਸ਼ਣਾ ਕਰੇਗਾ। 
28 ਮਾਰਚ ਨੂੰ ਪੇਪਰ ਲੀਕ ਹੋਣ ਦੇ ਬਾਅਦ ਬੋਰਡ ਨੇ 10ਵੀਂ ਗਣਿਤ ਅਤੇ 12ਵੀਂ ਅਰਥ ਸ਼ਾਸਤਰ ਦੇ ਪੇਪਰ ਨੂੰ ਰੱਦ ਕਰ ਦਿੱਤਾ ਸੀ। 10ਵੀਂ ਦਾ ਪੇਪਰ 28 ਮਾਰਚ ਨੂੰ ਹੋਇਆ ਸੀ ਜਦਕਿ 12ਵੀਂ ਦਾ ਅਰਥ-ਸ਼ਾਸਤਰ ਦਾ ਪੇਪਰ 26 ਮਾਰਚ ਨੂੰ ਹੋਇਆ ਸੀ। ਦੋਵਾਂ ਪੇਪਰਾਂ ਦੇ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਲੀਕ ਹੋਣ ਦੇ ਬਾਅਦ ਇਨ੍ਹਾਂ ਨੂੰ ਕੈਂਸਲ ਕਰਕੇ ਮੁੜ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ 
ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ।


Related News