10ਵੀਂ-12ਵੀਂ ਦੀ ਪ੍ਰੀਖਿਆਵਾਂ ''ਤੇ CBSE ਦਾ ਸਪਸ਼ਟੀਕਰਨ

04/29/2020 8:31:46 PM

ਨਵੀਂ ਦਿੱਲੀ (ਵਾਰਤਾ) - ਕੇਂਦਰੀ ਮਿਡਲ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਬੁੱਧਵਾਰ ਨੂੰ ਇਹ ਸਪੱਸ਼ਟ ਕੀਤਾ ਕਿ ਉਸ ਨੇ 1 ਅਪ੍ਰੈਲ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਲਾਕਡਾਊਨ ਤੋਂ ਬਾਅਦ ਹੀ ਉੱਤਰੀ ਦਿੱਲੀ 'ਚ 10ਵੀਂ ਬੋਰਡ ਦੇ ਛੇ ਪੇਪਰ ਅਤੇ 12ਵੀਂ ਬੋਰਡ ਦੇ 11 ਪੇਪਰ ਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਜਧਾਨੀ 'ਚ ਦੰਗਿਆਂ ਦੇ ਕਾਰਨ ਇਹ ਪੇਪਰ ਨਹੀਂ ਹੋ ਸਕੇ ਸਨ। ਸੀ.ਬੀ.ਐਸ.ਈ. ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਹੋਰ ਹਿੱਸਿਆ 'ਚ 12ਵੀਂ ਦੇ ਬੋਰਡ ਦੇ 12 ਪੇਪਰਾਂ ਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਵੀ ਲਾਕਡਾਊਨ ਦੇ ਬਾਅਦ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਅਤੇ 10 ਦਿਨ ਪਹਿਲਾਂ ਸੂਚਨਾ ਦਿੱਤੀ ਜਾਵੇਗੀ।


Inder Prajapati

Content Editor

Related News