ਸੀ. ਬੀ. ਐੱਸ. ਈ. ਨੇ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਐਗਜ਼ਾਮ ਪੈਟਰਨ ''ਚ ਕੀਤੀ ਤਬਦੀਲੀ

07/18/2018 3:40:04 AM

ਨਵੀਂ ਦਿੱਲੀ-ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰਾਂ ਦੇ  ਲੀਕ ਹੋਣ ਨੂੰ ਰੋਕਣ ਲਈ ਸੀ. ਬੀ. ਐੱਸ. ਈ. ਹੁਣ ਚੌਕਸ ਹੋ ਗਈ ਹੈ। ਅਜਿਹੀਆਂ ਘਟਨਾਵਾਂ ਉੱਤੇ ਸ਼ਿਕੰਜਾ ਕੱਸਣ ਲਈ ਬੋਰਡ ਹੁਣ ਕੋਡ ਸਿਸਟਮ ਲੈ ਕੇ ਆਇਆ ਹੈ। ਇਕ ਦਿਨ ਪਹਿਲਾਂ 10ਵੀਂ ਅਤੇ 12ਵੀਂ ਦੇ ਕੰਪਾਰਟਮੈਂਟ ਦੇ ਹੋਏ ਇਮਤਿਹਾਨਾਂ ਦੌਰਾਨ ਕੋਡ ਵਾਲੇ ਪ੍ਰਸ਼ਨ ਪੱਤਰਾਂ ਦੀ ਸਫਲ ਵਰਤੋਂ ਕੀਤੀ ਗਈ।
ਪ੍ਰੀਖਿਆ ਲਈ ਸੈਂਟਰਾਂ ਨੂੰ ਸਿੱਧੇ ਤੌਰ 'ਤੇ ਕੋਡ ਵਾਲੇ ਪ੍ਰਸ਼ਨ ਪੱਤਰ ਭੇਜੇ ਗਏ। ਪ੍ਰੀਖਿਆ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਸੈਂਟਰਾਂ ਨੂੰ ਪ੍ਰਸ਼ਨ ਪੱਤਰ ਅਤੇ ਪਾਸਵਰਡ ਮਿਲੇ। ਪ੍ਰੀਖਿਆ ਕੇਂਦਰਾਂ ਦੇ ਮੁਖੀਆਂ ਨੇ ਪਾਸਵਰਡ ਦੀ ਵਰਤੋਂ ਕਰ ਕੇ ਪ੍ਰਸ਼ਨ ਪੱਤਰ  ਪ੍ਰਿੰਟ ਕੀਤੇ ਅਤੇ ਵਿਦਿਆਰਥੀਆਂ ਨੂੰ ਵੰਡ ਦਿੱਤੇ। 25 ਜੁਲਾਈ ਤੱਕ ਹੋਣ ਵਾਲੀਆਂ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਦੌਰਾਨ ਇਸ ਪਾਇਲਟ ਪ੍ਰਾਜੈਕਟ 'ਤੇ ਅਮਲ ਕੀਤਾ ਜਾਏਗਾ।