10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ CBSE ਨੇ ਬਦਲਿਆ ਫੈਸਲਾ

05/25/2020 2:56:05 PM

ਨਵੀਂ ਦਿੱਲੀ (ਭਾਸ਼ਾ)—  10ਵੀਂ ਅਤੇ 12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਦਾ ਆਯੋਜਨ ਦੇਸ਼ 'ਚ ਪਹਿਲਾਂ ਤੋਂ ਯੋਜਨਾਬੱਧ 3 ਹਜ਼ਾਰ ਕੇਂਦਰਾਂ ਦੀ ਬਜਾਏ 15 ਹਜ਼ਾਰ ਕੇਂਦਰਾਂ 'ਚ ਕੀਤਾ ਜਾਵੇਗਾ। ਇਸ ਨੂੰ ਲੈ ਕੇ ਸੀ. ਬੀ. ਐੱਸ. ਈ. ਨੇ ਆਪਣਾ ਫੈਸਲਾ ਬਦਲਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੋਮਵਾਰ ਨੂੰ ਭਾਵ ਅੱਜ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ। ਕੋਰੋਨਾ ਵਾਇਰਸ ਲਾਕਡਾਊਨ ਕਾਰਨ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਸਨ, ਜੋ ਕਿ ਹੁਣ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਹੋਣਗੀਆਂ।

PunjabKesari

ਨਿਸ਼ੰਕ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ 15 ਹਜ਼ਾਰ ਪ੍ਰੀਖਿਆ ਕੇਂਦਰ 'ਤੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੀ. ਬੀ. ਐੱਸ. ਈ. ਸਿਰਫ 3 ਹਜ਼ਾਰ ਕੇਂਦਰਾਂ 'ਚ ਪ੍ਰੀਖਿਆਵਾਂ ਆਯੋਜਿਤ ਕਰਨ ਵਾਲਾ ਸੀ। ਇਹ ਫੈਸਲਾ ਪ੍ਰੀਖਿਆ ਕੇਂਦਰਾਂ 'ਚ ਸਮਾਜਿਕ ਦੂਰੀ ਯਕੀਨੀ ਕਰਨ ਅਤੇ ਵਿਦਿਆਰਥੀਆਂ ਦੀ ਕੇਂਦਰਾਂ ਤੱਕ ਦੀ ਦੂਰੀ ਘੱਟ ਕਰਨ ਲਈ ਲਿਆ ਗਿਆ ਹੈ।

ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਵਿਦਿਆਰਥੀ ਉਨ੍ਹਾਂ ਸਕੂਲਾਂ ਵਿਚ ਪ੍ਰੀਖਿਆ ਦੇਣਗੇ, ਜਿੱਥੇ ਉਹ ਰਜਿਸਟਰਡ ਹਨ, ਨਾ ਕਿ ਕਿਸੇ ਬਾਹਰੀ ਪ੍ਰੀਖਿਆ ਕੇਂਦਰ 'ਚ। ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਵਿਡ-19 ਬਲਾਕ ਖੇਤਰਾਂ ਵਿਚ ਕੋਈ ਪ੍ਰੀਖਿਆ ਨਹੀਂ ਹੋਵੇਗੀ।


Tanu

Content Editor

Related News