ਸੀ.ਬੀ.ਐੱਸ.ਈ. 12ਵੀਂ ਦੀ ਟਾਪਰ ਨੇ ਦੱਸਿਆ ਸਫਲਤਾ ਦਾ ਰਾਜ਼, ਇਸ ਤਰ੍ਹਾਂ ਕਰਦੀ ਹੈ ਪਰੇਸ਼ਾਨੀ ਦੂਰ (ਤਸਵੀਰਾਂ)

05/29/2017 3:45:50 PM

ਨੋਇਡਾ— ਸੀ.ਬੀ.ਐੱਸ.ਈ. 12ਵੀਂ ਬੋਰਡ ਪ੍ਰੀਖਿਆ ''ਚ 99.6 ਫੀਸਦੀ ਨੰਬਰ ਹਾਸਲ ਕਰ ਕੇ ਰਕਸ਼ਾ ਗੋਪਾਲ ਨੇ ਪੂਰੇ ਦੇਸ਼ ''ਚ ਟਾਪ ਕੀਤਾ ਹੈ। ਰਕਸ਼ਾ ਨੇ ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਦੇ ਦਿਨਾਂ ''ਚ ਉਸ ਨੇ ਖੁਦ ਨੂੰ ਪਰੇਸ਼ਾਨੀ ਤੋਂ ਦੂਰ ਰੱਖਿਆ। ਟਾਈਮ ਮੈਨਜਮੈਂਟ ਨਾਲ ਪੜ੍ਹਾਈ ਕੀਤੀ। ਹਰ ਇਕ ਤੋਂ ਡੇਢ ਘੰਟੇ ਦੇ ਬਰੇਕ ''ਚ ਉਹ ਪਿਆਨੋ ਵਜਾ ਕੇ ਆਪਣੀ ਪਰੇਸ਼ਾਨੀ ਦੂਰ ਕਰਦੀ ਸੀ। ਇਹ ਕੰਮ ਉਹ ਇਕੱਲੇ, ਜ਼ਿਆਦਾ ਪਰੇਸ਼ਾਨੀ ਹੋਣ ''ਤੇ ਪਰਿਵਾਰ ਨਾਲ ਬੈਠ ਕੇ ਪਿਆਨੋ ਵਜਾਉਂਦੀ ਰਹੀ। ਉਹ ਅੱਜ ਵੀ ਘਰ ਜਾ ਕੇ ਕਰੀਬ 2 ਘੰਟਿਆਂ ਤੱਕ ਪਿਆਨੋ ਵਜਾ ਕੇ ਕੁਝ ਗਾ ਲੈਂਦੀ ਹਾਂ। ਰਕਸ਼ਾ ਕਹਿੰਦੀ ਹੈ ਕਿ ਚੰਗੇ ਨੰਬਰ ਪਾਉਣ ਲਈ ਉਸ ਨੇ 7-8 ਘੰਟੇ ਦੀ ਪੜ੍ਹਾਈ ਕੀਤੀ। ਉਸ ਨੇ ਇਹ ਪੜ੍ਹਾਈ ਇਕੱਠੀ ਨਹੀਂ ਕੀਤੀ। ਸਕੂਲ ਟਾਈਮਿੰਗ ਤੋਂ ਇਲਾਵਾ ਰੂਟੀਨ ਅਤੇ ਟਾਈਮ-ਟੇਬਲ ਬਣਾ ਕੇ ਪੜ੍ਹਾਈ ਕੀਤੀ। ਜਿਸ ਨਾਲ ਪਰੇਸ਼ਾਨੀ ਦੇ ਨਾਲ ਥਕਾਣ ਵੀ ਘੱਟ ਹੋਈ। 
ਰਕਸ਼ਾ ਦੀ ਮਾਂ ਕਹਿੰਦੀ ਹੈ ਕਿ ਅੱਗੇ ਵਧਣ ਦੀ ਚਾਹਤ ਉਸ ''ਚ ਪਹਿਲੋਂ ਤੋਂ ਹੀ ਸੀ। ਉਸ ਨੇ 12ਵੀਂ ਦੀ ਪੜ੍ਹਾਈ ਦੇ ਨਾਲ-ਨਾਲ ਫਰੈਂਚ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ। ਤਿੰਨ ਮਹੀਨੇ ਪਹਿਲਾਂ ਹੀ ਉਸ ਨੇ ਫਰੈਂਚ ਦਾ ਕੋਰਸ ਪੂਰਾ ਕੀਤਾ ਹੈ। ਇਸ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਅਤੇ ਭਾਸ਼ਾਵਾਂ ਨੂੰ ਵੀ ਸਿੱਖਣ ਦੀ ਕੋਸ਼ਿਸ਼ ਕਰਦੀ ਹੈ। ਰਕਸ਼ਾ ਨੇ ਦੱਸਿਆ ਕਿ ਜਦੋਂ ਵੀ ਉਹ ਬੋਰ ਹੁੰਦੀ ਜਾਂ ਥਕਾਣ ਮਹਿਸੂਸ ਕਰਦੀ ਤਾਂ ਰਿਲੈਕਸ ਹੋਣ ਲਈ ਕੀ-ਬੋਰਡ ਅਤੇ ਰਾਈਟਿੰਗ ਦਾ ਕੰਮ ਕਰਦੀ ਸੀ। ਉਹ ਖੁਦ ਬਾਰੇ ਜ਼ਿਆਦਾ ਲਿੱਖਣਾ ਪਸੰਦ ਕਰਦੀ ਹੈ। ਇਹੀ ਨਹੀਂ ਉਹ ਅੱਗੇ ਵੀ ਇਕ ਕਿਤਾਬ ਲਿੱਖਣਾ ਪਸੰਦ ਕਰੇਗੀ। ਹਾਲਾਂਕਿ ਉਸ ਦਾ ਵਿਸ਼ਾ ਕੀ ਹੋਵੇਗਾ, ਇਸ ਬਾਰੇ ਉਨ੍ਹਾਂ ਨੇ ਰਾਜ਼ ਨਹੀਂ ਖੋਲ੍ਹਿਆ। 
ਉਸ ਨੇ ਦੱਸਿਆ ਕਿ ਕੋਈ ਵੀ ਟੀਚਾ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਉਸ ਬਾਰੇ ਉਹ ਸਾਰੇ ਜਾਣਨਾ, ਜੋ ਤੁਹਾਨੂੰ ਉਸ ਦੇ ਚਰਮ ਤੱਕ ਲਿਜਾ ਸਕੇ। ਇਸ ਲਈ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਰਕਸ਼ਾ ਦਿੱਲੀ ਯੂਨੀਵਰਸਿਟੀ ਸਾਇੰਸ ਆਨਰਜ਼ ਕੋਰਸ ਕਰਨਾ ਚਾਹੁੰਦੀ ਹੈ। ਉਸ ਦੀ ਪਹਿਲ ਦਿੱਲੀ ਯੂਨੀਵਰਸਿਟੀ ਦਾ ਐੱਲ.ਐੱਸ.ਆਰ. ਕਾਲਜ ਹੈ।

Disha

This news is News Editor Disha