ਨੌਕਰੀ ਦੇ ਬਦਲੇ ਜ਼ਮੀਨ ਘਪਲਾ: CBI ਨੇ ਤੇਜਸਵੀ ਯਾਦਵ ਤੋਂ 8 ਘੰਟੇ ਕੀਤੀ ਪੁੱਛਗਿੱਛ

03/26/2023 3:52:40 AM

ਨਵੀਂ ਦਿੱਲੀ (ਭਾਸ਼ਾ): CBI ਨੇ ਨੌਕਰੀ ਬਦਲੇ ਜ਼ਮੀਨ ਸਬੰਧੀ ਕਥਿਤ ਘਪਲੇ ਦੇ ਮਾਮਲੇ ਵਿਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੋਂ ਸ਼ਨੀਵਾ ਨੂੰ ਤਕਰੀਬਨ 8 ਘੰਟੇ ਤਕ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਉਹ ਏਜੰਸੀ ਵੱਲੋਂ ਦਿੱਤੀਆਂ ਗਈਆਂ 3 ਤਾਰੀਖ਼ਾਂ 'ਤੇ ਪੇਸ਼ ਨਹੀਂ ਸੀ ਹੋਏ। 

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਅਰੁਣਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਜਨਤਾ ਦਲ ਦੇ ਆਗੂ ਤੋਂ ਸ਼ਨੀਵਾਰ ਰਾਤ ਤਕਰੀਬਨ 8 ਵਜੇ ਤਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ 90 ਮਿਨਟ ਲਈ ਭੋਜਨ ਲਈ ਛੁੱਟੀ ਦਿੱਤੀ ਗਈ। ਸੀ.ਬੀ.ਆਈ. ਨੇ ਦਿੱਲੀ ਹਾਈ ਕੋਰਟ ਨੂੰ ਪਿਛਲੇ ਹਫ਼ਤੇ ਭਰੋਸਾ ਦਿੱਤਾ ਸੀ ਕਿ ਉਹ ਯਾਦਵ ਨੂੰ ਇਸ ਮਹੀਨੇ ਗ੍ਰਿਫ਼ਤਾਰ ਨਹੀਂ ਕਰੇਗੀ। ਤੇਜਸਵੀ ਯਾਦਵ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਸੀ ਕਿ ਤੇਜਸਵੀ ਨੂੰ ਸੀ.ਬੀ.ਆਈ. ਅੱਗੇ ਪੇਸ਼ ਹੋਣ ਲਈ ਕੁੱਝ ਸਮਾਂ ਚਾਹੀਦਾ ਹੈ, ਕਿਉਂਕਿ ਬਿਹਾਰ ਵਿਧਾਨ ਸਭਾ ਦਾ ਮੌਜੂਦਾ ਸੈਸ਼ਨ 5 ਅਪ੍ਰੈਲ ਤਕ ਚੱਲੇਗਾ। ਸੀ.ਬੀ.ਆਈ. ਦੇ ਵਕੀਲ ਡੀ.ਪੀ. ਸਿੰਘ ਨੇ ਅਦਾਲਤ ਨੂੰ ਕਿਹਾ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਸ਼ਨੀਵਾਰ ਨੂੰ ਨਹੀਂ ਚਲਦਾ ਤੇ ਯਾਦਵ ਆਪਣੀ ਸਹੂਲਤ ਮੁਤਾਬਕ ਮਾਰਚ ਵਿਚ ਕਿਸੇ ਵੀ ਸ਼ਨੀਵਾਰ ਨੂੰ ਅਦਾਲਤ ਅੱਗੇ ਪੇਸ਼ ਹੋ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਕਰੌਲੀ ਵਾਲੇ ਬਾਬੇ ਦਾ ਦਾਅਵਾ, 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ'; ਪਰਿਵਾਰ ਨੂੰ ਕਹੀ ਇਹ ਗੱਲ (ਵੀਡੀਓ)

ਦੱਸ ਦੇਈਏ ਕਿ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਪਹਿਲਾਂ ਹੀ ਇਸ ਮਾਮਲੇ ਵਿਚ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਯਾਦਵ, ਮਾਂ ਰਾਬੜੀ ਦੇਵੀ, ਭੈਣ ਮੀਸਾ ਭਾਰਤੀ ਤੇ ਹੋਰਾਂ ਨੂੰ 15 ਮਾਰਚ ਨੂੰ ਜ਼ਮਾਨਤ ਦੇ ਚੁੱਕੀ ਹੈ। ਸੀ.ਬੀ.ਆਈ. ਦਾ ਦੋਸ਼ ਹੈ ਕਿ ਰਾਜਦ ਆਗੂ ਲਾਲੂ ਪ੍ਰਸਾਦ ਦੇ 2005 ਤੋਂ 2009 ਦੇ ਵਿਚਾਲੇ ਰੇਲ ਮੰਤਰੀ ਰਹਿਣ ਦੌਰਾਨ ਮਨਪਸੰਦ ਉਮੀਦਵਾਰਾਂ ਨੂੰ ਬਿਨਾਂ ਕਿਸੇ ਵਿਗਿਆਪਨ ਜਾਂ ਜਨਤਕ ਸੂਚਨਾ ਦੇ ਨਿਯਮਾਂ ਤੇ ਪ੍ਰਕੀਰਿਆਵਾਂ ਦੀ ਉਲੰਘਣਾ ਕਰਦਿਆਂ ਰੇਲਵੇ ਵਿ ਨਿਯੁਕਤ ਕੀਤਾ ਗਿਆ ਸੀ। ਏਜੰਸੀ ਮੁਤਾਬਕ ਇਸ ਦੇ ਬਦਲੇ ਉਮੀਦਵਾਰਾਂ ਨੇ ਸਿੱਧਾ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਜ਼ਰੀਏ ਪ੍ਰਸਾਦਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਕਥਿਤ ਤੌਰ 'ਤੇ ਬਹੁਤ ਸਸਤੀ ਕੀਮਤ 'ਤੇ ਵੇਚੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra