ਨਾਗੇਸ਼ਵਰ ਰਾਵ ਨੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੰਗੀ ਮੁਆਫੀ, ਅੱਜ ਹੋਵੇਗੀ ਪੇਸ਼ੀ

02/11/2019 11:53:16 PM

ਨਵੀਂ ਦਿੱਲੀ— ਐੱਮ. ਨਾਗੇਸ਼ਵਰ ਰਾਵ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਸੀ.ਬੀ.ਆਈ. ਦਾ ਅੰਤਰਿਮ ਪ੍ਰਮੁੱਖ ਰਹਿੰਦਿਆਂ ਜਾਂਚ ਏਜੰਸੀ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਏ.ਕੇ. ਸ਼ਰਮਾ ਦਾ ਤਬਾਦਲਾ ਕਰਕੇ ਉਨ੍ਹਾਂ ਨੇ 'ਗਲਤੀ' ਕੀਤੀ ਅਤੇ ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਇਸਦੇ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਚੋਟੀ ਦੀ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ। ਰਾਵ ਨੇ 7 ਫਰਵਰੀ ਨੂੰ ਉਨ੍ਹਾਂ ਨੂੰ ਜਾਰੀ ਮਾਣਹਾਨੀ ਨੋਟਿਸ ਦੇ ਜਵਾਬ ਵਿੱਚ ਇੱਕ ਹਲਫਨਾਮਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਉਹ ਚੋਟੀ ਦੀ ਅਦਾਲਤ ਵਲੋਂ ਬਿਨਾਂ ਸ਼ਰਤ ਮਾਫੀ ਮੰਗਦੇ ਹਨ। ਉਨ੍ਹਾਂ ਨੇ ਆਪਣੇ ਮੁਆਫੀਨਾਮੇ ਵਿੱਚ ਕਿਹਾ, ''ਮੈਂ ਗੰਭੀਰਤਾ ਨਾਲ ਆਪਣੀ ਗਲਤੀ ਮਹਿਸੂਸ ਕਰਦਾ ਹਾਂ ਅਤੇ ਬਿਨਾਂ ਸ਼ਰਤ ਮੁਆਫੀ ਮੰਗਣ ਦੌਰਾਨ ਮੈਂ ਵਿਸ਼ੇਸ਼ ਰੂਪ ਨਾਲ ਕਹਿੰਦਾ ਹਾਂ ਕਿ ਮੈਂ ਜਾਣਬੂੱਝ ਕੇ ਇਸ ਅਦਾਲਤ ਦੇ ਆਦੇਸ਼ ਦੀ ਉਲੰਘਣਾ ਨਹੀਂ ਕੀਤੀ ਕਿਉਂਕਿ ਮੈਂ ਸੁਪਨੇ ਵਿੱਚ ਵੀ ਇਸ ਅਦਾਲਤ ਦੇ ਆਦੇਸ਼ ਦੀ ਉਲੰਘਣਾ ਕਰਨ ਬਾਰੇ ਸੋਚ ਨਹੀਂ ਸਕਦਾ।''

ਅਦਾਲਤ ਨੇ ਉਸ ਦੇ ਆਦੇਸ਼ ਦੀ ਉਲੰਘਣਾ ਕਰਦੇ ਹੁਏ ਸ਼ਰਮਾ ਦਾ ਏਜੰਸੀ ਦੇ ਬਾਹਰ ਤਬਾਦਲਾ ਕਰਨ ਲਈ 7 ਫਰਵਰੀ ਨੂੰ ਸੀ.ਬੀ.ਆਈ. ਨੂੰ ਫਟਕਾਰ ਲਗਾਈ ਸੀ ਅਤੇ ਰਾਵ ਨੂੰ 12 ਜਨਵਰੀ ਨੂੰ ਵਿਅਕਤੀਗਤ ਰੂਪ ਨਾਲ ਉਸਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਸ਼ਰਮਾ ਬਿਹਾਰ ਵਿੱਚ ਬਾਲਿਕਾ ਗ੍ਰਹਿ ਮਾਮਲੇ ਦੀ ਜਾਂਚ ਕਰ ਰਹੇ ਸਨ। ਪ੍ਰਧਾਨ ਜੱਜ ਰੰਜਨ ਗੋਗੋਈ ਨੇ ਚੋਟੀ ਦੀ ਅਦਾਲਤ ਦੇ ਪਿਛਲੇ ਦੋ ਆਦੇਸ਼ਾਂ ਦੀ ਉਲੰਘਣਾ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਂਦੇ ਹੁਏ ਸ਼ਰਮਾ ਦਾ ਅਦਾਲਤ ਦੀ ਆਗਿਆ ਦੇ ਬਿਨਾਂ 17 ਜਨਵਰੀ ਨੂੰ ਸੀ.ਆਰ.ਪੀ.ਐਫ. ਵਿੱਚ ਤਬਾਦਲਾ ਕੀਤੇ ਜਾਣ ਉੱਤੇ ਰਾਵ ਖਿਲਾਫ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀ।

Inder Prajapati

This news is Content Editor Inder Prajapati