ਇਨਕਮ ਟੈਕਸ ਵਿਭਾਗ ਨੇ ਵਧਾਈ ਕੰਪਨੀਆਂ ਲਈ ਆਡਿਟ ਅਤੇ ਰਿਟਰਨ ਭਰਨ ਦੀ ਤਰੀਕ

09/27/2019 2:42:27 AM

ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਆਡਿਟ ਰਿਪੋਰਟ ਦੀ ਲੋੜ ਵਾਲੇ ਵਿਸ਼ੇਸ਼ ਮਾਮਲਿਆਂ ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਜਮ੍ਹਾ ਕਰਾਉਣ ਦੀ ਆਖਰੀ ਮਿਤੀ 31 ਅਕਤੂਬਰ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਹੱਦ 30 ਸਤੰਬਰ ਰੱਖੀ ਗਈ ਸੀ। ਇਹ ਜਾਣਕਾਰੀ ਸੀ. ਬੀ. ਡੀ. ਟੀ. ਵਲੋਂ ਦੇਰ ਰਾਤ ਜਾਰੀ ਇਕ ਬਿਆਨ ਵਿਚ ਦਿੰਦਿਆਂ ਕਿਹਾ ਹੈ ਕਿ ਦੇਸ਼ ਭਰ ਤੋਂ ਮਿਲੀ ਪ੍ਰਤੀਕਿਰਿਆ ’ਤੇ ਵਿਚਾਰ ਕਰਨ ਮਗਰੋਂ ਸੀ. ਬੀ. ਡੀ. ਟੀ. ਨੇ ਆਈ. ਟੀ. ਆਰ. ਅਤੇ ਟੈਕਸ ਆਡਿਟ ਰਿਪੋਰਟ ਜਮ੍ਹਾ ਕਰਾਉਣ ਦੀ ਆਖਰੀ ਤਰੀਕ ਨੂੰ 30 ਸਤੰਬਰ ਤੋਂ ਵਧਾ ਕੇ 31 ਅਕਤੂਬਰ ਕਰਨ ਦਾ ਫੈਸਲਾ ਲਿਆ ਹੈ। ਵਿਭਾਗ ਨੇ ਕਿਹਾ ਕਿ ਇਸ ਸਬੰਧ ਵਿਚ ਰਸਮੀ ਅਧਿਸੂਚਨਾ ਜਲਦੀ ਜਾਰੀ ਕਰ ਦਿੱਤੀ ਜਾਵੇਗੀ।

 


Inder Prajapati

Content Editor

Related News