ਸਾਵਧਾਨ : ਫੇਸ ਮਾਸਕ ਵੀ ਤੁਹਾਨੂੰ ਕਰ ਸਕਦੈ ਬੀਮਾਰ

11/07/2019 1:23:03 AM

ਗੁੜਗਾਓਂ — ਖਤਰਨਾਕ ਸਟੇਜ ’ਤੇ ਪਹੁੰਚ ਚੁੱਕੇ ਪ੍ਰਦੂਸ਼ਣ ਦੇ ਪੱਧਰ ਨਾਲ ਲੜਨ ਲਈ ਇਕੋ ਹੀ ਫੇਸ ਮਾਸਕ ਨਾਕਾਫੀ ਹੋ ਸਕਦਾ ਹੈ। ਮੌਜੂਦਾ ਪ੍ਰਦੂਸ਼ਣ ਦੇ ਪੱਧਰ ਨਾਲ ਨਜਿੱਠਣ ਲਈ ਇਕੋ ਹੀ ਮਾਸਕ ਕਾਰਗਰ ਨਹੀਂ ਹੈ। ਸਗੋਂ ਸੁਰੱਖਿਆ ਅਤੇ ਸਾਵਧਾਨੀ ਦੀ ਦ੍ਰਿਸ਼ਟੀ ਨਾਲ ਹਰ ਦੂਸਰੇ ਦਿਨ ਵੱਖਰੇ-ਵੱਖਰੇ ਮਾਸਕ ਪ੍ਰਯੋਗ ਕਰਨਾ ਠੀਕ ਹੋਵੇਗਾ। ਮਾਹਿਰਾਂ ਦੀ ਮੰਨੀਏ ਤਾਂ ਇੰਨੇ ਜ਼ਿਆਦਾ ਪ੍ਰਦੂਸ਼ਣ ’ਚ ਬਿਨਾਂ ਸਾਫ-ਸਫਾਈ ਦੇ ਇਕ ਹੀ ਮਾਸਕ ਦਾ ਪ੍ਰਯੋਗ ਤੁਹਾਨੂੰ ਉਲਟੀ, ਸਲੀਪਿੰਗ ਡਿਸਆਰਡਰ ਸਮੇਤ ਡਿਪ੍ਰੈਸ਼ਨ ਆਦਿ ਦਾ ਮਰੀਜ਼ ਬਣਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਵਧਣ ਕਾਰਣ ਸ਼ਹਿਰ ’ਚ 30 ਫੀਸਦੀ ਤੋਂ ਜ਼ਿਆਦਾ ਐਲਰਜੀ ਤੇ ਅਸਥਮਾ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਜਿਸ ਕਾਰਣ ਮਰੀਜ਼ਾਂ ਨੂੰ ਨਾ ਸਿਰਫ ਵਾਰ-ਵਾਰ ਡਾਕਟਰਾਂ ਕੋਲ ਜਾਣਾ ਪੈ ਰਿਹਾ ਹੈ ਸਗੋਂ ਸਿਹਤ ਅਤੇ ਰੋਜ਼ਾਨਾ ਦੇ ਕੰਮਾਂ ’ਚ ਬਣੇ ਰਹਿਣ ਲਈ ਦਵਾਈਆਂ ’ਤੇ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਹੈ। ਸਿਵਲ ਹਸਪਤਾਲ ਦੇ ਸੀਨੀਅਰ ਫਿਜ਼ੀਸੀਅਨ ਡਾ. ਨਵੀਨ ਕੁਮਾਰ ਨੇ ਦੱਸਿਆ ਕਿ ਬੀਤੇ ਹਫਤੇ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ, ਜੋ ਅਸਥਮਾ ਅਤੇ ਐਲਰਜੀ ਨਾਲ ਪੀੜਤ ਹੋਏ ਹਨ। ਅਜਿਹੇ ਵਾਤਾਵਰਣ ’ਚ ਘੁਲੇ ਜ਼ਹਿਰ ਅਤੇ ਨੁਕਸਾਨਦਾਇਕ ਤੱਤਾਂ ਨਾਲ ਨਜਿੱਠਣ ਲਈ ਇਨਹੇਲਰ ਤੇ ਫੇਸ ਮਾਸਕ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਲੋਕ ਇਕੋ ਹੀ ਫੇਸ ਮਾਸਕ ਨੂੰ ਕਈ ਦਿਨਾਂ ਤੱਕ ਪ੍ਰਯੋਗ ਕਰਦੇ ਹਨ। ਸਾਫ -ਸਫਾਈ ਨਾ ਹੋਣ ਨਾਲ ਉਸ ਵਿਚ ਪ੍ਰਦੂਸ਼ਣ ਰੋਕਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਬਾਜ਼ਾਰ ’ਚ ਸਭ ਤੋਂ ਜ਼ਿਆਦਾ ਵਿਕ ਰਹੇ ਐੱਨ-90 ਅਤੇ ਐੱਨ-95 ਮਾਸਕ ਵੀ ਇਸ ਵਿਚ ਕਾਰਗਰ ਸਾਬਿਤ ਨਹੀਂ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖਤਰਨਾਕ ਪ੍ਰਦੂਸ਼ਣ ’ਚ ਜ਼ਿਆਦਾ ਦਿਨਾਂ ਤੱਕ ਹਵਾ ’ਚ ਤੈਰਦੇ ਨੁਕਸਾਨਦਾਇਕ ਤੱਤਾਂ ਨੂੰ ਉਹ ਫਿਲਟਰ ਨਹੀਂ ਕਰ ਸਕਦੇ ਤੇ ਹੌਲੀ-ਹੌਲੀ ਬੀਮਾਰੀ ਭਜਾਉਣ ਦੀ ਥਾਂ ਬੀਮਾਰੀ ਦੇਣ ਲੱਗਦੇ ਹਨ। ਦੂਸਰੇ ਪਾਸੇ ਪ੍ਰਦੂਸ਼ਣ ਦੇ ਖਤਰਨਾਕ ਸਟੇਜ ’ਤੇ ਪਹੁੰਚਣ ਦੇ ਐਲਾਨ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਵਿਆਪਕ ਕਦਮ ਨਹੀਂ ਚੁੱਕੇ ਗਏ ਹਨ।

ਪ੍ਰਦੂਸ਼ਣ ਕਾਰਣ ਮਰੀਜ਼ਾਂ ਦੀ ਵਧਣ ਲੱਗੀ ਗਿਣਤੀ

ਸਿਵਲ ਹਸਪਤਾਲ ਦੇ ਫਿਜ਼ੀਸੀਅਨਸ ਦੀ ਮੰਨੀਏ ਤਾਂ ਜਦੋਂ ਤੋਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ, ਅਸਥਮਾ, ਐਲਰਜੀ, ਭੁੱਖ ਨਾ ਲੱਗਣ, ਨੀਂਦ ਦੀ ਕਮੀ ਤੇ ਡਿਪ੍ਰੈਸ਼ਨ ਵਰਗੀ ਸਮੱਸਿਆ ਸਬੰਧੀ ਮਰੀਜ਼ ਹਸਪਤਾਲ ’ਚ ਪਹੁੰਚ ਰਹੇ ਹਨ।


Inder Prajapati

Content Editor

Related News