UP ''ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਸਭ ਤੋਂ ਜ਼ਿਆਦਾ ਮਾਮਲੇ, ਕਮਿਸ਼ਨ ਨੇ ਜਾਰੀ ਕੀਤੇ ਅੰਕੜੇ

05/10/2019 12:54:16 PM

ਨਵੀਂ ਦਿੱਲੀ—ਲੋਕ ਸਭਾ ਚੋਣਾਂ ਦੌਰਾਨ ਕਮਿਸ਼ਨ ਨੇ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਦੇ 504 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚ 251 ਮਾਮਲੇ ਮਤਲਬ ਕਿ ਲਗਭਗ ਅੱਧੇ ਫੈਸਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਜ਼ਿਆਦਾਤਰ ਮਾਮਲੇ ਇੱਕਲੇ ਉੱਤਰ ਪ੍ਰਦੇਸ਼ ਤੋਂ ਹੀ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 139 ਹੈ ਪਰ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ 'ਚੋਂ ਸਿਰਫ ਇੱਕ ਦਾ ਹੀ ਨਿਪਟਾਰਾ ਹੋਇਆ ਹੈ। ਇਹ ਮਾਮਲਾ ਸੂਬੇ ਦੇ ਸੀ. ਐੱਮ. ਯੋਗੀ ਅਦਿੱਤਿਆਨਾਥ ਦਾ ਸੀ, ਜਿਸ 'ਚ ਉਨ੍ਹਾਂ ਨੇ ਭਾਰਤੀ ਫੌਜ ਨੂੰ 'ਮੋਦੀ ਜੀ ਦੀ ਫੌਜ' ਕਿਹਾ ਸੀ। ਕਮਿਸ਼ਨ ਨੇ ਯੋਗੀ ਨੂੰ ਅੱਗੇ ਤੋਂ ਧਿਆਨ ਰੱਖਣ ਅਤੇ ਸਾਵਧਾਨੀ ਵਰਤਣ ਦੇ ਲਈ ਕਿਹਾ ਸੀ।

ਦੇਸ਼ 'ਚ ਕੁੱਲ ਦਰਜ ਮਾਮਲਿਆਂ 'ਚੋਂ 62 ਮਾਮਲੇ ਸ਼ਿਕਾਇਤ ਕਰਨ ਵਾਲਿਆਂ ਨੇ ਵਾਪਸ ਲੈ ਲਏ ਜਾਂ ਰੱਦ ਕਰਵਾ ਦਿੱਤੇ। 504 ਮਾਮਲਿਆਂ 'ਚ 5 ਕਮਿਸ਼ਨ ਨੂੰ ਦਿੱਤੇ ਗਏ ਸੁਝਾਆਂ ਅਤੇ ਪ੍ਰਸਤਾਵਾਂ ਦੇ ਸੀ। ਇਨ੍ਹਾਂ ਸਾਰਿਆਂ ਨੂੰ ਸ਼ਿਕਾਇਤ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਜਾ ਸਕਦਾ ਤਾਂ ਇੰਝ ਕਮਿਸ਼ਨ ਨੇ 65 ਫੀਸਦੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਚੋਣ ਜ਼ਾਬਤੇ ਦੀ ਉਲੰਘਣਾਂ ਦੀ ਸ਼ਿਕਾਇਤਾ ਰਾਜਨੀਤਿਕ ਪਾਰਟੀਆਂ ਤੋਂ ਲੈ ਕੇ ਚੋਣ ਅਧਿਕਾਰੀਆਂ, ਪੁਲਸ, ਵੱਖ-ਵੱਖ ਕੰਪਨੀਆਂ ਅਤੇ ਬੈਂਕ ਅਤੇ ਪੋਸਟ ਆਫਿਸ ਤੱਕ ਦੇ ਖਿਲਾਫ ਕੀਤੀ ਗਈਆਂ ਹਨ।

ਕੋਈ ਮਾਮਲਾ ਪੈਂਡਿੰਗ ਨਹੀਂ ਹੈ- ਲੂ 
ਉੱਤਰ ਪ੍ਰਦੇਸ਼ 'ਚ ਮੁੱਖ ਚੋਣ ਅਧਿਕਾਰੀ ਵੈਂਕਟੇਸ਼ਵਰ ਲੂ- ਉੱਤਰ ਪ੍ਰਦੇਸ਼ 'ਚ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ 'ਤੇ ਤਰੁੰਤ ਕਾਰਵਾਈ ਹੋ ਰਹੀ ਹੈ। ਚੋਣ ਕਮਿਸ਼ਨ ਜੋ ਵੀ ਰਿਪੋਰਟ ਮੰਗਦਾ ਹੈ, ਤਰੁੰਤ ਭੇਜ ਦਿੱਤੀ ਜਾਂਦੀ ਹੈ। ਚੋਣ ਦਫਤਰ ਪੱਧਰ 'ਤੇ ਕੋਈ ਮਾਮਲਾ ਪੈਂਡਿੰਗ ਨਹੀਂ ਹੈ। ਵੈੱਬਸਾਈਟ 'ਤੇ ਉਪਲੱਬਧ ਅੰਕੜਿਆਂ ਦਾ ਕਾਰਨ ਪਤਾ ਨਹੀਂ ਪਰ ਸੀ. ਐੱਮ. ਯੋਗੀ ਤੋਂ ਲੈ ਕੇ ਵੱਖ-ਵੱਖ ਨੇਤਾਵਾਂ 'ਤੇ ਕਮਿਸ਼ਨ ਨੇ ਕਾਰਵਾਈ ਕੀਤੀ ਹੈ। 

ਚਰਚਿਤ ਮਾਮਲੇ-

ਕਿਰਨ ਖੇਰ-ਬੱਚਿਆਂ ਤੋਂ ਮੋਦੀ ਦੇ ਲਈ ਨਾਅਰਿਆਂ ਦਾ ਵੀਡੀਓ, ਮੈਂ ਨਹੀਂ ਬਣਵਾਇਆ
ਕਿਰਨ ਖੇਰ ਨੇ ਟਵਿੱਟਰ ਹੈਂਡਲ 'ਤੇ ਵੀਡੀਓ ਸ਼ੇਅਰ ਕੀਤਾ ਗਿਆ, ਜਿਸ 'ਚ ਬੱਚਿਆਂ ਤੋਂ 'ਅਬ ਕੀ ਵਾਰ, ਮੋਦੀ ਕੀ ਸਰਕਾਰ' ਨਾਅਰਾ ਲਗਵਾਇਆ ਗਿਆ। ਕਮਿਸ਼ਨ ਨੇ ਉਨ੍ਹਾਂ ਤੋਂ 24 ਘੰਟਿਆਂ 'ਚ ਜਵਾਬ ਮੰਗਿਆ। ਕਿਰਨ ਖੇਰ ਨੇ ਕਿਹਾ ਕਿ ਵੀਡੀਓ ਉਨ੍ਹਾਂ ਨੇ ਨਹੀਂ ਬਣਾਈ ਸੀ ਨਾ ਹੀ ਉਨ੍ਹਾਂ ਦੀ ਆਗਿਆਂ ਨਾਲ ਬਣੀ ਹੈ। 

ਰਾਹੁਲ ਗਾਂਧੀ-15 ਨੂੰ 3.5 ਲੱਖ ਕਰੋੜ ਦਾ ਫਾਇਦਾ ਲੈਣ ਦਾ ਬਿਆਨ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ-
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਅਹਿਮਦਾਬਾਦ ਸਮੇਤ ਵੱਖ-ਵੱਖ ਥਾਵਾਂ 'ਤੇ ਦਿੱਤੇ ਗਏ ਭਾਸ਼ਣਾਂ 'ਚ ਕਿਹਾ ਗਿਆ ਕਿ ਪੀ. ਐੱਮ. ਮੋਦੀ ਨੇ ਉਦਯੋਗਿਕ ਘਰਾਣਿਆਂ ਦੇ 15 ਲੋਕਾਂ ਨੂੰ 3.5 ਲੱਖ ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਅਤੇ ਕਿਸਾਨਾਂ ਅਤੇ ਬੇਰੋਜ਼ਗਾਰ ਨਾਗਰਿਕ ਲਈ ਕੁਝ ਨਹੀਂ ਕੀਤਾ। ਇਸ ਦੇ ਖਿਲਾਫ ਕਮਿਸ਼ਨ ਕੋਲ ਸ਼ਿਕਾਇਤ ਹੋਈ। ਭਾਸ਼ਣ ਦੀ ਜਾਂਚ ਕਰ ਕਮਿਸ਼ਨ ਨੇ ਕਿਹਾ ਕਿ ਇਹ ਕਥਨ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਸੀ।

ਮਹੇਸ਼ ਸ਼ਰਮਾ-ਪ੍ਰਿਯੰਕਾ 'ਤੇ ਟਿੱਪਣੀ ਮਾਮਲੇ ਦੀ ਜਾਂਚ ਜਾਰੀ-
ਕਾਂਗਰਸ ਦੁਆਰਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਦੇਸ਼ ਦੇ ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਨੇ 16 ਮਾਰਚ ਨੂੰ ਸਿਕੰਦਰਾਬਾਦ ਯੂ. ਪੀ. 'ਚ ਹੋਈ ਰੈਲੀ 'ਚ ਪ੍ਰਿਯੰਕਾ ਗਾਂਧੀ ਲਈ ਇਤਰਾਜ਼ਯੋਗ ਟਿੱਪਣੀ ਕੀਤੀ। ਇਸ ਸੰਬੰਧ 'ਚ ਵੀਡੀਓ ਵੀ ਭੇਜੇ ਗਏ। ਕਮਿਸ਼ਨ ਜਾਂਚ ਕਰ ਰਿਹਾ ਹੈ।

ਕਲਿਆਣ ਸਿੰਘ-ਰਾਜਪਾਲ ਦੁਆਰਾ ਪੀ. ਐੱਮ. ਦੇ ਪ੍ਰਚਾਰ ਦੀ ਜਾਂਚ ਜਾਰੀ-
ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੁਆਰਾ 24 ਮਾਰਚ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਦਾ ਤਾਰੀਫ ਕਰਨ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਸੰਬੰਧ 'ਚ ਦਿੱਤੇ ਗਏ ਬਿਆਨ ਦੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਅਤੇ ਵੀਡੀਓ ਵੀ ਭੇਜੇ ਗਏ।

ਰਾਜੀਵ ਕੁਮਾਰ-ਨੀਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਦੇ 'ਨਿਆਯ' 'ਤੇ ਟਵੀਟ
ਰਾਹੁਲ ਗਾਂਧੀ ਦੁਆਰਾ ਕੀਤੇ ਗਏ 'ਨਿਆਯ' ਸਕੀਮ ਦੇ ਵਾਅਦੇ ਦੀ ਆਲੋਚਨਾ ਕਰਦੇ ਹੋਏ ਨੀਤੀ ਕਮਿਸ਼ਨ ਪ੍ਰਧਾਨ ਰਾਜੀਵ ਕੁਮਾਰ ਨੇ ਕਈ ਟਵੀਟ ਕੀਤੇ। ਕਮਿਸ਼ਨ ਨੇ ਇਸ ਲੋਕ ਸੇਵਕ ਦੁਆਰਾ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਹੈ ਅਤੇ ਜਵਾਬ ਮੰਗਿਆ ਹੈ। 

ਕੇ. ਚੰਦਰਸ਼ੇਖਰ ਰਾਵ- ਹਿੰਦੂ ਧਰਮ 'ਤੇ ਟਿੱਪਣੀ 'ਤੇ ਮਿਲੀ ਚੇਤਾਵਨੀ-
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੁਆਰਾ ਚੋਣ ਭਾਸ਼ਣ ਦੌਰਾਨ ਹਿੰਦੂ ਧਰਮ 'ਤੇ ਕੀਤੀ ਗਈ ਟਿੱਪਣੀ 'ਤੇ ਕਮਿਸ਼ਨ 'ਚ ਸ਼ਿਕਾਇਤ ਕੀਤੀ ਗਈ। ਕਮਿਸ਼ਨ ਨੇ ਇਸ ਮਾਮਲੇ 'ਤੇ 3 ਮਈ ਨੂੰ ਉਨ੍ਹਾਂ ਨੂੰ ਚੇਤਾਵਨੀ ਜਾਰੀ ਕੀਤੀ ਅਤੇ ਅੱਗੇ ਤੋਂ ਭਾਸ਼ਣ ਦੌਰਾਨ ਇਸ ਤਰ੍ਹਾਂ ਦੀ ਟਿੱਪਣੀਆਂ ਤੋਂ ਬਚਣ ਲਈ ਕਿਹਾ।

Iqbalkaur

This news is Content Editor Iqbalkaur