ਨਾਬਾਲਿਗਾ ਦਾ ਸਾਜ਼ਿਸ਼ੀ ਵਿਆਹ ਕਰਾਉਣ ਦੇ ਮਾਮਲੇ ''ਚ ਸਾਬਕਾ ਮੰਤਰੀ ਸਣੇ 5 ਖਿਲਾਫ ਕੇਸ ਦਰਜ

09/24/2017 7:38:00 PM

ਟੀਕਮਗੜ੍ਹ- ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲੇ ਦੀ ਇਕ ਅਦਾਲਤ ਨੇ ਇਕ ਆਦਿ ਵਾਸੀ ਨਾਬਾਲਿਗਾ ਦਾ ਸਾਜ਼ਿਸ਼ੀ ਵਿਆਹ ਕਰਵਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। 25 ਅਪ੍ਰੈਲ 2012 ਨੂੰ ਜ਼ਿਲੇ ਦੇ ਗ੍ਰਾਮ ਟਪਰੀਅਨ ਨਿਵਾਸੀ ਬਾਲਾਦੀਨ ਸੌਰ ਦੀ 15 ਸਾਲਾ ਨਾਬਾਲਿਗਾ ਦਾ ਵਿਆਹ ਰਮੇਸ਼ ਆਦਿਵਾਸੀ ਦੇ ਨਾਲ ਸਾਬਕਾ ਮੰਤਰੀ ਹਰੀਸ਼ੰਕਰ, ਬੁੰਦੇਲਖੰਡ ਵਿਕਾਸ ਅਥਾਰਟੀ ਦੇ ਪ੍ਰਧਾਨ ਸੁਰਿੰਦਰ ਪ੍ਰਤਾਪ ਸਿੰਘ, ਭਾਜਪਾ ਜ਼ਿਲਾ ਪ੍ਰਧਾਨ ਨੰਦਕਿਸ਼ੋਰ, ਸਾਬਕਾ ਟੀਕਮਗੜ੍ਹ ਨਗਰ ਪਾਲਿਕਾ ਪ੍ਰਧਾਨ ਰਾਕੇਸ਼ ਗਿਰੀ ਅਤੇ ਨਾਬਾਲਿਗਾ ਦੇ ਪਿਤਾ ਬਾਲਾਦੀਨ ਸੌਰ ਨੇ ਸਾਜ਼ਿਸ਼ ਰੱਚ ਕੇ ਕਰਵਾ ਦਿੱਤਾ ਸੀ। ਕੋਰਟ ਜੱਜ ਅਮਰ ਸਿੰਘ ਸਿਸੋਦੀਆ ਨੇ ਕੱਲ ਇਸ ਮਾਮਲੇ 'ਚ ਇਨ੍ਹਾਂ ਪੰਜ ਲੋਕਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ।