ਲਾਕਡਾਊਨ ''ਚ ਇਫਤਾਰ ਪਾਰਟੀ ਕਰ ਰਹੇ 19 ਲੋਕਾਂ ''ਤੇ ਕੇਸ ਦਰਜ

05/02/2020 1:40:15 AM

ਨੋਇਡਾ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਦੇਖਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਖਤਰੇ ਤੋਂ ਨਜਿੱਠਣ ਲਈ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਕਾਰਨ ਲੋਕਾਂ ਨੂੰ ਭੀੜ ਨਹੀਂ ਇਕੱਠੀ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਰਮਜ਼ਾਨ  ਮਹੀਨੇ 'ਚ ਲਾਕਡਾਊਨ ਦੀ ਉਲੰਘਣਾ ਕਰਣ ਦੇ ਦੋਸ਼ 'ਚ 19 ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਚਲਦੇ ਲਾਗੂ ਲਾਕਡਾਊਨ 'ਚ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਣ ਅਤੇ ਘਰਾਂ 'ਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ 'ਚ ਸਾਮੂ ਹਕ ਪ੍ਰੋਗਰਾਮਾਂ 'ਤੇ ਵੀ ਰੋਕ ਲਗਾਈ ਗਈ ਹੈ। ਉਥੇ ਹੀ ਰਮਜ਼ਾਨ ਮਹੀਨੇ 'ਚ ਲੋਕਾਂ ਨੂੰ ਘਰਾਂ 'ਚ ਰਹਿ ਕੇ ਪਰਿਵਾਰ ਨਾਲ ਹੀ ਇਫਤਾਰ ਕਰਣ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਮੁਹੱਲਾ ਚੌਥਇਆ ਪੱਟੀ 'ਚ ਜਾਮਾ ਮਸਜਿਦ ਸਾਹਮਣੇ ਪੱਪੂ ਨਾਮ ਦੇ ਸ਼ਖਸ ਨੇ ਰੋਜ਼ਾ ਇਫਤਾਰ ਦਾ ਪ੍ਰਬੰਧ ਕੀਤਾ। ਇਸ ਸੂਚਨਾ 'ਤੇ ਥਾਣਾ ਜੇਵਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਬੰਧਕ ਪੱਪੂ ਅਤੇ ਮੌਸਮ ਨਾਮ  ਦੇ ਸ਼ਖਸ ਨੂੰ ਕਰੀਬ ਸ਼ਾਮ 7 ਵਜੇ ਗ੍ਰਿਫਤਾਰ ਕਰ ਲਿਆ।
ਵੱਡੇ ਪੱਧਰ 'ਤੇ ਇਫਤਾਰ ਦਾ ਪ੍ਰਬੰਧ ਕਰਣ ਅਤੇ ਲਾਕਡਾਊਨ ਦੀ ਉਲੰਘਣਾ ਕਰਣ ਦੇ ਦੋਸ਼ 'ਚ ਪੁਲਸ ਵਲੋਂ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਪੁਲਸ ਨੇ 19 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਨਾਲ ਹੀ ਇਸ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Inder Prajapati

This news is Content Editor Inder Prajapati