ਪੀ.ਐੱਮ. ਮੋਦੀ ਨੂੰ ਬੋਲੇ ਇਤਰਾਜ਼ਯੋਗ ਸ਼ਬਦ, ਸਕੂਲ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ

01/28/2020 7:58:13 PM

ਨਵੀਂ ਦਿੱਲੀ — ਸੀ.ਏ.ਏ. ਤੇ ਐੱਨ.ਆਰ.ਸੀ. ਨੂੰ ਲੈ ਕੇ ਵਿਦਿਆਰਥੀਆਂ ਨੂੰ ਨਾਟਕ ਕਰਨ ਦੀ ਕਥਿਤ ਤੌਰ 'ਤੇ ਮਨਜ਼ੂਰੀ ਦੇਣ ਲਈ ਇਕ ਸਥਾਨਕ ਸਕੂਲ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨਾਟਕ 'ਚ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਰਾਬ ਚਿਰਿੱਤਰ ਪੇਸ਼ ਕੀਤਾ ਗਿਆ ਸੀ। ਸ਼ਾਹੀਨ ਸਕੂਲ ਦੇ ਪ੍ਰਬੰਧਨ 'ਤੇ ਆਈ.ਪੀ.ਸੀ. ਦੀ ਧਾਰਾ 124ਏ ਅਤੇ 153ਏ ਦੇ ਤਹਿਤ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਬੜ੍ਹਾਵਾ ਦੇਣ ਲਈ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਸਾਮਾਜਿਕ ਵਰਕਰ ਨੀਲੇਸ਼ ਰਕਸ਼ਯਾਲ ਦੀ ਸ਼ਿਕਾਇਤ 'ਤੇ 26 ਜਨਵਰੀ ਨੂੰ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਸਕੂਲ ਦੇ ਅਧਿਕਾਰੀਆਂ ਨੇ 21 ਜਨਵਰੀ ਨੂੰ ਨਾਟਕ 'ਚ ਵਿਦਿਆਰਥੀਆਂ ਦਾ 'ਇਸਤੇਮਾਲ' ਕੀਤਾ ਜਿਥੇ ਉਨ੍ਹਾਂ ਨੇ ਸੋਧੇ ਨਾਗਰਿਕਤਾ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਪੰਜੀ ਨੂੰ ਲੈ ਕੇ ਮੋਦੀ ਲਈ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ।

ਰਕਸ਼ਯਾਲ ਨੇ ਕਿਹਾ ਕਿ ਪ੍ਰਬੰਧਨ ਨੇ ਮੁਸਲਿਮਾਂ ਵਿਚਾਲੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਹੋਵੇਗਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਬਾਅਦ 'ਚ ਇਕ ਸਥਾਨਕ ਨਿਵਾਸੀ ਨੇ ਪ੍ਰੋਗਰਾਮ ਦਾ ਵੀਡੀਓ ਫੇਸਬੁੱਕ ਪੇਜ 'ਤੇ ਪਾ ਦਿੱਤਾ। ਪੁਲਸ ਨੇ ਕਿਹਾ ਕਿ ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


Inder Prajapati

Content Editor

Related News