ਭਗਵਾਨ ਸ਼੍ਰੀਕ੍ਰਿਸ਼ਨ ਤੇ ਬਲਰਾਮ ''ਤੇ ਟਿੱਪਣੀ ਲਈ ਮੁਰਾਰੀ ਬਾਪੂ ''ਤੇ ਕੇਸ ਦਰਜ

06/14/2020 8:48:41 PM

ਕੋਟਾ (ਇੰਟ)- ਮਸ਼ਹੂਰ ਕਥਾਵਾਚਕ ਮੁਰਾਰੀ ਬਾਪੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜੈਪੁਰ ਤੋਂ ਬਾਅਦ ਹੁਣ ਕੋਟਾ ਵਿਚ ਵੀ ਉਸ 'ਤੇ ਭਗਵਾਨ ਸ਼੍ਰੀਕ੍ਰਿਸ਼ਨ ਤੇ ਬਲਰਾਮ 'ਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਕੇਸ ਦਰਜ ਹੋਇਆ ਹੈ। ਇਹ ਕੇਸ ਕੋਟਾ ਦੇ ਰੰਗਬਾਦੀ ਨਿਵਾਸੀ ਮਹਾਵੀਰ ਯਾਦਵ ਨੇ ਮਹਾਵੀਰ ਨਗਰ ਥਾਣੇ 'ਚ ਦਰਜ ਕਰਵਾਇਆ ਹੈ।
ਸੀ. ਆਈ. ਪਵਨ ਮੀਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੂਰਵ ਮਿਰਜ਼ਾਪੁਰ ਸਥਿਤ ਸ਼ਕਤੀ ਪੀਠ ਵਿਚ ਰਾਮਕਥਾ ਦੇ ਦੌਰਾਨ ਭਗਵਾਨ ਸ਼੍ਰੀਕ੍ਰਿਸ਼ਨ ਤੇ ਭਗਵਾਨ ਬਲਰਾਮ 'ਤੇ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ। ਇਸ ਦਾ ਵੀਡੀਓ ਉਸ ਦੌਰਾਨ ਇਕ ਨਿੱਜੀ ਭਗਤੀ ਚੈਨਲ 'ਤੇ ਦੇਸ਼ਭਰ ਵਿਚ ਪ੍ਰਸਾਰਿਤ ਹੋਇਆ ਤੇ ਹੁਣ ਇਹੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਇਸ ਨਾਲ ਪੂਰੀ ਦੁਨੀਆਂ ਦੇ ਕਰੋੜਾਂ ਹਿੰਦੂਆਂ ਜਾਂ ਸਨਾਤਨ ਧਰਮ ਮੰਨਣ ਵਾਲਿਆਂ ਨੂੰ ਠੇਸ ਪਹੁੰਚੀ ਹੈ।


Gurdeep Singh

Content Editor

Related News