ਰੇਪ ਦੇ ਦੋਸ਼ ''ਚ ਘਿਰਿਆ ਇਕ ਹੋਰ ਬਾਬਾ, ਪਿਤਾ-ਬੇਟੇ ''ਤੇ ਕੇਸ ਦਰਜ

09/11/2018 5:39:46 PM

ਨਵੀਂ ਦਿੱਲੀ— ਆਸਾਰਾਮ, ਰਾਮ ਰਹੀਮ ਵਰਗੇ ਬਾਬਿਆਂ 'ਤੇ ਯੌਨ ਸ਼ੋਸ਼ਣ ਮਾਮਲੇ 'ਚ ਜੇਲ ਜਾਣ ਦੇ ਬਾਅਦ ਇਕ ਹੋਰ ਬਾਬੇ 'ਤੇ ਰੇਪ ਦਾ ਦੋਸ਼ ਲੱਗਾ ਹੈ। ਇਸ ਵਾਰ ਇਕ ਮਹਿਲਾ ਨੇ ਦੱਖਣੀ ਦਿੱਲੀ 'ਚ ਆਸ਼ਰਮ ਚਲਾ ਰਹੇ ਸਵਯੰਭੂ ਬਾਬੇ 'ਤੇ ਰੇਪ ਅਤੇ ਉਸ ਦੀ ਨਾਬਾਲਗ ਬੱਚੀ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਬਾਬੇ ਖਿਲਾਫ ਬਲਾਤਕਾਰ ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 

PunjabKesari
ਦੋਸ਼ੀ ਆਸ਼ੂ ਭਾਈ ਗੁਰੂਜੀ ਨੇ ਖੁਦ ਨੂੰ ਸਵਯੰਭੂ ਈਸ਼ਵਰ ਐਲਾਨ ਕੀਤਾ ਹੋਇਆ ਹੈ। ਪੁਲਸ ਮੁਤਾਬਕ ਬਾਬਾ ਆਸ਼ੂ ਦਾ ਸੈਕਟਰ -7 ਰੋਹਿਣੀ 'ਚ ਆਸ਼ਰਮ ਹੈ। ਦੂਜਾ ਆਸ਼ਰਮ ਐਕਸ ਬਲਾਕ ਹੌਜਖਾਸ 'ਚ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ 2013 'ਚ ਆਪਣੀ ਬੇਟੀ ਦੇ ਪੈਰ ਦਾ ਇਲਾਜ ਕਰਵਾਉਣ ਲਈ ਰੋਹਿਣੀ ਆਸ਼ਰਮ ਗਈ ਸੀ। 2013 ਤੋਂ ਲੈ ਕੇ 2017 ਤੱਕ ਬਾਬੇ, ਉਸ ਦੇ ਬੇਟੇ ਅਤੇ ਦੋਸਤਾਂ ਨੇ ਉਸ ਨਾਲ ਰੇਪ ਕੀਤਾ। ਜਦੋਂ ਬਾਬੇ ਨੇ ਉਸ ਦੀ ਬੇਟੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੀੜਤਾ ਨੇ ਇਸ ਵਿਰੋਧ ਕੀਤਾ। 

PunjabKesari
ਔਰਤ ਨੇ ਦੱਸਿਆ ਕਿ 2017 'ਚ ਬਾਬੇ ਨੇ ਉਸ ਦੀ ਬੇਟੀ ਨੂੰ ਹੌਜਖਾਸ ਸਥਿਤ ਆਸ਼ਰਮ 'ਚ ਬੁਲਾ ਕੇ ਅਸ਼ਲੀਲ ਹਕਰਤ ਕੀਤੀ। ਵਿਰੋਧ ਕੀਤਾ ਤਾਂ ਉਸ ਨੂੰ ਆਸ਼ਰਮ 'ਚੋਂ ਬਾਹਰ ਕੱਢ ਦਿੱਤਾ। ਪੀੜਤਾ ਨੇ ਦੱਸਿਆ ਕਿ 6 ਸਤੰਬਰ ਨੂੰ ਉਹ ਹੌਜਖਾਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਗਈ ਪਰ ਪੁਲਸ ਨੇ ਐਫ.ਆਈ.ਆਰ. ਦਰਜ ਕਰਨ ਤੋਂ ਮਨਾਂ ਕਰ ਦਿੱਤਾ। ਜਦੋਂ ਉਸ ਨੇ ਮਹਿਲਾ ਕਮਿਸ਼ਨ 'ਚ ਜਾਣ ਦੀ ਗੱਲ ਕੀਤੀ ਤਾਂ 8 ਸਤੰਬਰ ਨੂੰ ਐਫ.ਆਈ.ਆਰ. ਦਰਜ ਕੀਤੀ ਗਈ।


Related News