ਪਹਿਲੇ ਕੀਤਾ ਕਤਲ ਫਿਰ ਪੈਟਰੋਲ ਪਾ ਕੇ ਲਾਸ਼ ਨੂੰ ਸਾੜਨ ਦੀ ਕੀਤੀ ਕੋਸ਼ਿਸ਼

12/07/2017 11:55:07 AM

ਉਦੈਪੁਰ— ਰਾਜਸਥਾਨ ਦੇ ਰਾਜਸਮੰਦ ਸ਼ਹਿਰ 'ਚ ਬੁੱਧਵਾਰ ਨੂੰ ਬੇਰਹਿਮੀ ਦੀ ਹੱਦ ਪਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕਤਲ ਕਰਨ ਲਈ ਹੱਤਿਆਰਾ ਦੋਸਤੀ ਦਾ ਹਵਾਲਾ ਦੇ ਕੇ ਵਿਅਕਤੀ ਨੂੰ ਖੇਤ ਲੈ ਗਿਆ। ਪਹਿਲੇ ਉਸ ਦਾ ਕਤਲ ਕੀਤਾ ਅਤੇ ਫਿਰ ਲਾਸ਼ 'ਤੇ ਪੈਟਰੋਲ ਛਿੜਕ ਕੇ ਸਾੜ ਦਿੱਤਾ। ਇੰਨਾ ਹੀ ਨਹੀਂ, ਇਸ ਦਾ ਲਾਈਵ ਵੀਡੀਓ ਵੀ ਬਣਾਇਆ, ਫਿਰ ਵਾਇਰਲ ਕਰ ਦਿੱਤਾ।


ਬੁੱਧਵਾਰ ਨੂੰ ਕਲੈਕਟਰੀ ਤੋਂ ਸਿਰਫ 700 ਮੀਟਰ ਇਹ ਘਟਨਾ ਹੋਈ। ਹੱਤਿਆਰੇ ਦਾ ਨਾਮ ਸ਼ੰਭੂਲਾਲ ਰੈਗਰ ਹੈ ਅਤੇ ਮ੍ਰਿਤਕ 50 ਸਾਲ ਦਾ ਭੁੱਟੂ ਹੈ। ਭੁੱਟੂ ਵੈਸਟ ਬੰਗਾਲ ਦਾ ਰਹਿਣ ਵਾਲਾ ਸੀ। ਉਹ 20 ਸਾਲ ਤੋਂ ਰਾਜਸਮੰਦ 'ਚ ਕੰਸਟ੍ਰਕਸ਼ਨ 'ਚ ਠੇਕੇਦਾਰੀ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਬਾਅਦ ਵਾਇਰਲ ਵੀਡੀਓ 'ਚ ਸ਼ੰਭੂਲਾਲ ਨੂੰ ਸਕੂਟਰੀ 'ਤੇ ਬਿਠਾ ਕੇ ਆਪਣੇ ਖੇਤ ਲੈ ਗਿਆ, ਫਿਰ ਉਸਦਾ ਕਤਲ ਕਰ ਦਿੱਤਾ ਅਤੇ ਸਾੜ ਦਿੱਤਾ। ਹੱਤਿਆਰੇ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸਨਾਲ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ।

ਵੀਡੀਓ 'ਚ ਸ਼ੰਭੂਲਾਲ ਲਵ-ਜ਼ਿਹਾਦ, ਦੇਸ਼ ਭਗਤੀ ਸਮੇਤ ਕਈ ਮੁੱਦਿਆਂ 'ਤੇ ਲੰਬਾ ਭਾਸ਼ਣ ਦਿੰਦਾ ਦਿੱਖ ਰਿਹਾ ਹੈ। ਇਹ ਵੀ ਕਹਿ ਰਿਹਾ ਹੈ ਕਿ ਉਹ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈ ਰਿਹਾ ਹੈ। ਵੀਡੀਓ 'ਚ ਬੱਚੀ ਵੀ ਦਿੱਖ ਰਹੀ ਹੈ। ਘਟਨਾ ਦੇ ਬਾਅਦ ਤੋਂ ਸਭ ਫਰਾਰ ਹਨ। ਪੁਲਸ ਮੁਤਾਬਕ ਸ਼ੰਭੂਲਾਲ ਨੇ ਵਾਰਦਾਤ ਨੂੰ ਆਪਣੇ ਖੇਤ 'ਚ ਅੰਜਾਮ ਦਿੱਤਾ। ਉਥੇ ਅਫਰਾਜੁਲ ਦੀ ਲਾਸ਼ 80 ਫੀਸਦੀ ਸੜ ਚੁੱਕੀ ਸੀ। ਲਾਸ਼ ਕੋਲੋਂ ਪੈਟਰੋਲ ਦੀ ਬੋਤਲ, ਪਹਿਚਾਣ ਪੱਤਰ ਅਤੇ ਮੋਟਰਸਾਈਕਲ ਵੀ ਮਿਲੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਫੜ ਲਿਆ ਹੈ।