ਕਾਰ-ਟਰੱਕ ਦੀ ਟੱਕਰ ਕਾਰਨ 8 ਲੋਕਾਂ ਦੀ ਮੌਤ

03/26/2017 4:39:38 PM

ਬਰਦਵਾਨ— ਪੱਛਮੀ ਬੰਗਾਲ ਦੇ ਬਰਦਵਾਨ ਜ਼ਿਲੇ ''ਚ ਐਤਵਾਰ ਨੂੰ ਕਾਰ-ਟਰੱਕ ਦੀ ਟੱਕਰ ਹੋ ਗਈ, ਜਿਸ ''ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਜਾਣਕਾਰੀ ਅਨੁਸਾਰ ਕਾਰ ਬਰਦਵਾਨ ਜ਼ਿਲੇ ''ਚ ਕਲਨਾ ਉਪ-ਮੰਡਲ ਦੇ ਸਮੁਰਦਗੜ੍ਹ ਜਾ ਰਹੀ ਸੀ ਪਰ ਰਸਤੇ ''ਚ ਪਾਨਗੜ੍ਹ ਨੇੜੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ 8 ਲੋਕਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਜ਼ਖਮੀ ਨੂੰ ਬਰਦਵਾਨ ਚਿਕਿਤਸਾ ਕਾਲਜ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।