ਪਾਣੀ ਨਾਲ ਭਰੇ ਟੋਏ ''ਚ ਡੁੱਬੀ ਕਾਰ, ਇਸ ਤਰ੍ਹਾਂ ਹੋਈ ਦਰਦਨਾਕ ਮੌਤ (ਤਸਵੀਰਾਂ)

01/17/2017 10:26:54 AM

ਰਾਜਸਥਾਨ— ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਇਕ ਪਰਿਵਾਰ ਦੀ ਕਾਰ ਨੈਸ਼ਨਲ ਹਾਈਵੇਅ ਕੋਲ ਪਾਣੀ ਨਾਲ ਭਰੇ ਟੋਏ ''ਚ ਜਾ ਡਿੱਗੀ। ਇਸ ਹਾਦਸੇ ''ਚ ਕਾਰ ਦੀ ਪਿਛਲੀ ਸੀਟ ''ਤੇ ਬੈਠੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ। ਜੋਧਪੁਰ ਦੇ ਮਾਤਾ ਦਾ ਥਾਨ ਵਾਸੀ ਕੈਲਾਸ਼ ਮਾਹੇਸ਼ਵਰੀ ਪੁੱਤਰ ਗੋਪੀਕਿਸ਼ਨ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਸੋਜਤ ਸਿਟੀ ਗਏ ਸਨ। ਉੱਥੋਂ ਵਾਪਸ ਆਉਂਦੇ ਸਮੇਂ ਐੱਨ.ਐੱਚ.-112 ''ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਾਣੀ ਨਾਲ ਭਰੇ ਕਰੀਬ 20 ਫੁੱਟ ਡੂੰਘੇ ਟੋਏ ''ਚ ਜਾ ਡਿੱਗੀ। ਕੱਚ ਖੁੱਲ੍ਹਾ ਹੋਣ ਕਾਰਨ ਉਸ ਦਾ ਭਰਾ ਪੰਕਜ ਬਾਹਰ ਨਿਕਲਿਆ ਅਤੇ ਉਸ ਦੀ ਮਦਦ ਨਾਲ ਮਾਸੂਮ ਸ਼ਲੋਕ (4) ਪੁੱਤਰ ਪੰਕਜ ਨੂੰ ਬਾਹਰ ਕੱਢਿਆ ਅਤੇ ਕੈਲਾਸ਼ ਖੁਦ ਵੀ ਬਾਹਰ ਨਿਕਲ ਗਏ ਪਰ ਪਿਛਲੀ ਸੀਟ ''ਤੇ ਬੈਠੀ ਲਲਿਤਾ (30) ਪਤਨੀ ਕੈਲਾਸ਼, ਮੀਨਾਕਸ਼ੀ (28) ਪਤਨੀ ਪੰਕਜ, ਖੇਤਾਨਾੜੀ ਵਾਸੀ ਲਲਿਤਾ ਲੱਢਾ (35) ਪਤਨੀ ਮੁਰਲੀਧਰ ਕਾਰ ਤੋਂ ਬਾਹਰ ਨਹੀਂ ਨਿਕਲ ਸਕੀਆਂ। ਹਾਦਸੇ ਦੇ ਕੁਝ ਦੇਰ ਬਾਅਦ ਹੀ ਉੱਥੇ ਵੱਡੀ ਗਿਣਤੀ ''ਚ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਮੌਕੇ ''ਤੇ ਪੁੱਜੀ ਪੁਲਸ ਨੇ ਜੇ.ਸੀ.ਬੀ. ਦੀ ਮਦਦ ਨਾਲ ਕਾਰ ਬਾਹਰ ਕੱਢਵਾਈ ਪਰ ਉਦੋਂ ਤੱਕ ਤਿੰਨ ਔਰਤਾਂ ਦੀ ਮੌਤ ਹੋ ਗਈ।

Disha

This news is News Editor Disha