ਗੁਰਦੁਆਰਾ ਨਾਨਕ ਪਿਆਊ ਦੇ ਸਰੋਵਰ ਦੀ ਕਾਰ ਸੇਵਾ

09/24/2018 1:10:45 PM

ਨਵੀਂ ਦਿੱਲੀ— ਗੁਰਦੁਆਰਾ ਨਾਨਕ ਪਿਆਊ ਦੇ ਸਰੋਵਰ ਦੀ ਕਾਰ ਸੇਵਾ ਅੱਜ ਸੰਗਤ ਵਲੋਂ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੇ.ਪੀ.ਸਿੰਘ ਨੇ ਦੱਸਿਆ ਕਿ ਇਸ ਕਾਰ ਸੇਵਾ ਵਿਚ ਦਿੱਲੀ ਸਮੇਤ ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਸੰਗਤਾਂ ਨੇ ਹਿੱਸਾ ਪਾਇਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿਚ ਹੀ ਇਸ ਸਰੋਵਰ ਦੀ ਕਾਰ ਸੇਵਾ ਪੂਰੀ ਕਰ ਦਿੱਤੀ ਗਈ। ਇਸ ਸਰੋਵਰ ਵਿਚੋਂ ਨਿਕਲੀ ਗਾਰ ਨੂੰ ਗੁਰਦੁਆਰੇ ਦੇ ਬਣ ਰਹੇ ਜੋੜਾ ਘਰ ਵਿਚ ਭਰਤੀ ਦੇ ਰੂਪ 'ਚ ਵਰਤਿਆ ਗਿਆ ਹੈ ਜਦਕਿ ਬਾਕੀ ਬਚੇ ਹੋਏ ਗਾਰੇ ਨੂੰ ਸਵੇਰੇ ਸਾਂਭਿਆ ਜਾਵੇਗਾ। 15 ਸਾਲ ਮਗਰੋਂ ਇਸ ਸਰੋਵਰ ਦੀ ਕਾਰ ਸੇਵਾ ਕੀਤੀ ਗਈ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਵਿੰਗ ਦੇ ਮੁਖੀ ਪਰਮਜੀਤ ਸਿੰਘ ਰਾਣਾ ਤੇ ਹੋਰ ਆਗੂ ਵੀ ਇਸ ਕਾਰ ਸੇਵਾ ਵਿਚ ਸ਼ਾਮਲ ਹੋਏ। ਕਾਰ ਸੇਵਾ 'ਚ ਹਿੱਸਾ ਪਾਉਣ ਵਾਲੀ ਸੰਗਤ ਵਿਚ ਬੱਚੇ, ਔਰਤਾਂ ਅਤੇ ਵੱਡੀ ਗਿਣਤੀ 'ਚ ਮਰਦ ਸ਼ਾਮਲ ਸਨ। ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈ।


Related News