ਸੋਨੀਪਤ ''ਚ ਵੱਡਾ ਕਾਰ ਹਾਦਸਾ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

12/14/2019 4:25:39 PM

ਸੋਨੀਪਤ—ਹਰਿਆਣਾ 'ਚ ਸੋਨੀਪਤ ਦੇ ਮਹਲਾਨਾ ਪਿੰਡ ਕੋਲ ਇੱਕ ਕਾਰ ਨਹਿਰ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਨੇੜੇ ਵੱਗਣ ਵਾਲੀ ਪੱਛਮੀ ਯੁਮਨਾ ਨਹਿਰ 'ਚ ਇੱਕ ਕਾਰ ਡਿੱਗੀ ਦੇਖ ਕੇ ਲੋਕਾਂ ਨੇ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੂੰ ਕਾਰ 'ਚ 4 ਲਾਸ਼ਾਂ ਮਿਲੀਆ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਵਿਜੈਪਾਲ ਪੁੱਤਰ ਰਾਮ ਨਰਾਇਣ ਉਮਰ ਲਗਭਗ 50 ਸਾਲ, ਉਨ੍ਹਾਂ ਦੀ ਪਤਨੀ ਸੰਧਿਆ ਉਮਰ ਲਗਭਗ 45 ਸਾਲ ਸਮੇਤ ਹਰਸ਼ ਅਤੇ ਨਿਕਿਤਾ ਬੱਚਿਆਂ ਦੇ ਰੂਪ 'ਚ ਹੋਈ, ਜੋ ਕਿ ਚੋਪੜਾ ਕਾਲੋਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਹਰਾਂ ਮੁਤਾਬਕ ਪੂਰਾ ਪਰਿਵਾਰ ਸ਼ੁੱਕਰਵਾਰ ਰਾਤ ਨੂੰ ਘਰੋਂ ਨਿਕਲੇ ਸੀ।

Iqbalkaur

This news is Content Editor Iqbalkaur