ਹਿਮਾਚਲ : ਕਾਰ ਡੂੰਘੀ ਖੱਡ ''ਚ ਡਿੱਗਣ ਨਾਲ 2 ਨੌਜਵਾਨਾਂ ਦੀ ਮੌਤ

01/26/2022 2:26:28 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਠਿਯੋਗ 'ਚ ਮੰਗਲਵਾਰ ਰਾਤ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਕਰਾਨਾ 'ਚ ਗੌਰੀ ਨਾਲਾ ਕੋਲ ਵਾਪਰੀ। ਮ੍ਰਿਤਕਾਂ ਦੀ ਪਛਾਣ ਹਿਮਾਂਸ਼ੂ (28) ਅਤੇ ਮਨੀਸ਼ (25) ਦੇ ਰੂਪ 'ਚ ਕੀਤੀ ਗਈ ਹੈ, ਜੋ ਗਵਾਸ ਪਿੰਡ ਦੇ ਵਾਸੀ ਸਨ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਆਪਣੇ ਪਿੰਡ ਪਰਤਦੇ ਸਮੇਂ ਨਾਲਾ-ਭਡਾਨਾ ਸੰਪਰਕ ਮਾਰਗ 'ਤੇ ਕਾਰ ਹਾਦਸੇ ਦਾ ਸ਼ਿਕਾਰ ਹੋਈ। ਸਥਾਨਕ ਲੋਕਾਂ ਨੇ ਕਾਰ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪੁਲਸ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ। ਠੰਡ ਕਾਰਨ ਲਾਸ਼ਾਂ ਖੱਡ 'ਚੋਂ ਕੱਢਣ 'ਚ ਪੁਲਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਡੀ.ਐੱਸ.ਪੀ. ਠਿਯੋਗ ਲਖਬੀਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

DIsha

This news is Content Editor DIsha