ਕਾਰ ਨੇ ਮਾਰੀ ਇੰਨੀ ਤੇਜ਼ ਟੱਕਰ ਕੇ 8 ਫੁੱਟ ਉੱਛਲਿਆ ਬੱਚਾ, ਮਾਂ ਦੀ ਗੋਦ ''ਚ ਆਈ ਲਾਸ਼ (ਤਸਵੀਰਾਂ)

09/29/2016 10:07:33 AM

ਰਾਏਪੁਰ— ਇੱਥੇ ਇਕ 8 ਸਾਲ ਦਾ ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਬੁੱਧਵਾਰ ਦੀ ਸਵੇਰ ਕਰੀਬ 8.45 ਵਜੇ ਹੋਈ। ਰੋਜ਼ ਦੀ ਤਰ੍ਹਾਂ ਕਿਸਾਨ ਬਿਹਾਰੀ ਦਾ ਬੇਟਾ 8 ਸਾਲ ਦਾ ਰੋਹਿਤ ਮਾਂ ਅਤੇ ਭੈਣਾਂ ਨਾਲ ਘਰੋਂ ਸੜਕ ਪਾਰ ਕਰ ਕੇ 300 ਮੀਟਰ ਦੂਰ ਸਕੂਲ ਜਾਣ ਲਈ ਨਿਕਲਿਆ ਸੀ। ਭੈਣਾਂ ਸੜਕ ਪਾਰ ਕਰ ਗਈਆਂ। ਰੋਹਿਤ ਡਿਵਾਈਡਰ ''ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦੌਰਾਨ ਬਸਨਾ ਵੱਲੋਂ ਆ ਰਹੀ ਕਾਰ ਨੇ ਉਸ ਨੂੰ ਇੰਨੀ ਤੇਜ਼ ਟੱਕਰ ਮਾਰੀ ਕਿ ਬੱਚਾ 8-10 ਫੁੱਟ ਉੱਛਲ ਕੇ ਰੋਡ ਦੀ ਡਾਊਨ ਲਾਈਨ ''ਚ ਜਾ ਡਿੱਗਿਆ। ਰੋਹਿਤ ਦੀ ਮਾਂ ਅਤੇ ਉੱਥੇ ਮੌਜੂਦ ਲੋਕ ਦੌੜੇ ਪਰ ਕਾਰ ਨੂੰ ਰੋਕ ਨਹੀਂ ਸਕੇ। ਹਾਦਸੇ ਤੋਂ ਬਾਅਦ ਮਾਂ ਆਪਣੇ ਬੇਟੇ ਦੀ ਲਾਸ਼ ਗੋਦ ''ਚ ਲੈ ਮੌਕੇ ''ਤੇ ਹੀ ਬੈਠੀ ਰਹੀ। ਮਾਂ ਨੂੰ ਹਟਾਉਣ ਦੀ ਹਿੰਮਤ ਕਿਸੇ ''ਚ ਨਹੀਂ ਹੋਈ।
ਅੰਡਰਬਰਿੱਜ ਦੀ ਢਲਾਨ ਸਕੂਲ ਦੇ ਸਾਹਮਣੇ ਹੀ ਖਤਮ ਹੁੰਦੀ ਹੈ। ਇੱਥੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਰਫਤਾਰ ਢਲਾਨ ਕਾਰਨ ਇਸ ਜਗ੍ਹਾ ਜ਼ਿਆਦਾ ਹੁੰਦੀ ਹੈ ਅਤੇ ਇਸੇ ਜਗ੍ਹਾ ਤੋਂ ਬੱਚਿਆਂ ਨੂੰ ਸੜਕ ਪਾਰ ਕਰਨੀ ਹੁੰਦੀ ਹੈ। ਸਕੂਲੀ ਬੱਚਿਆਂ ਸਮੇਤ ਪਿੰਡ ਵਾਸੀਆਂ ਨੇ ਹਾਦਸੇ ਤੋਂ ਬਾਅਦ ਮੌਕੇ ''ਤੇ ਸਵੇਰੇ 9 ਵਜੇ ਤੋਂ ਜਾਮ ਲਾ ਦਿੱਤਾ। ਡੇਢ ਘੰਟੇ ਬਾਅਦ ਪੁੱਜੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਦੁਪਹਿਰ 12 ਵਜੇ ਐੱਫ.ਆਈ.ਆਰ. ਦਰਜ ਕਰਵਾਉਣ ਤੋਂ ਇਲਾਵਾ ਮੁਆਵਜ਼ੇ ਦਾ ਐਲਾਨ ਕੀਤਾ। ਸ਼ਾਸਨ ਵੱਲੋਂ ਤੈਅ ਮੁਆਵਜ਼ਾ ਅਤੇ ਦੂਜੀਆਂ ਮੰਗਾਂ ਲਈ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।

Disha

This news is News Editor Disha