ਉੱਤਰ ਪ੍ਰਦੇਸ਼ ''ਚ ਕਾਰ ਹਾਦਸਾ, ਤਿੰਨ ਦੀ ਮੌਤ

06/28/2017 10:55:32 PM

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ ਇਲਾਕੇ 'ਚ ਸਟੇਰਿੰਗ ਫੇਲ ਹੋ ਜਾਣ ਕਾਰਨ ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾ ਕੇ ਤਲਾਬ 'ਚ ਜਾ ਡਿੱਗੀ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਫਤਿਹਪੁਰ ਇਲਾਕੇ 'ਚ ਪਿੰਡ ਕੋਟ ਨਿਵਾਸੀ ਵਕੀਲ (50) ਪਰਿਵਾਰ ਦੇ ਪੰਜ ਮੈਂਬਰਾਂ ਦੇ ਨਾਲ ਕਾਰ 'ਚ ਕਿਤੇ ਜਾ ਰਿਹਾ ਸੀ ਕਿ ਅਚਾਨਕ ਕਾਰ ਦੀ ਸਟੇਰਿੰਗ ਫੇਲ ਹੋ ਗਿਆ ਤੇ ਕਾਰ ਸੜਕ ਦੇ ਕਿਨਾਰੇ ਦਰੱਖਤ ਨਾਲ ਟਕਰਾ ਕੇ ਤਲਾਬ 'ਚ ਜਾ ਡਿੱਗੀ। ਇਸ ਹਾਦਸੇ 'ਚ ਕਾਰ ਸਵਾਰ ਵਕੀਲ, ਉਸ ਦੀ ਪਤਨੀ ਸਫਕੁਨ ਤੇ ਸਫੀਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਪਰਿਵਾਰ ਦੇ ਤਿੰਨ ਹੋਰ ਮੈਂਬਰ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਕਾਨਪੁਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।