ਕੈਮਰੇ ''ਚ ਕੈਦ ਹੋਈ ਖੌਫਨਾਕ ਲਾਈਵ ਮੌਤ, ਜਿਸ ਨੇ ਵੀ ਦੇਖੀ ਰੂਹ ਕੰਬ ਗਈ (ਵੀਡੀਓ)

07/21/2017 3:31:09 PM

ਮਹਾਰਾਸ਼ਟਰ— ਇੱਥੋਂ ਦੇ ਧੁਲੇ 'ਚ ਇਕ ਗੁੰਡੇ ਰਫੀਕਊਦੀਨ ਸ਼ਫੀਉਦੀਨ ਸ਼ੇਖ ਉਰਫ ਗੁੱਡਾ ਦੀ ਮੰਗਲਵਾਰ ਨੂੰ ਹੋਈ ਹੱਤਿਆ ਦਾ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋਇਆ ਹੈ। ਇਸ 'ਚ ਕਰੀਬ ਡੇਢ ਮਿੰਟ ਤੱਕ 10 ਤੋਂ 12 ਲੋਕ ਤੇਜ਼ਧਾਰ ਹਥਿਆਰਾਂ ਨਾਲ ਲਗਾਤਾਰ ਹਮਲਾ ਕਰ ਰਹੇ ਹਨ। ਕਾਤਲਾਂ ਨੇ 70 ਸੈਕਿੰਡ 'ਚ ਘੱਟੋ-ਘੱਟ 70 ਵਾਰ ਹਮਲਾ ਕੀਤਾ। ਕਾਤਲਾਂ ਨੇ ਰਫੀਕਊਦੀਨ ਨੂੰ ਪਹਿਲਾਂ ਗੋਲੀ ਮਾਰੀ, ਫਿਰ ਉਸ 'ਤੇ ਤਲਵਾਰ ਨਾਲ ਕਈ ਵਾਰ ਕਰ ਕੇ ਖੂਨ ਨਾਲ ਲੱਥਪੱਥ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਸ ਰਿਕਾਰਡ 'ਚ ਸ਼ਾਤਰ ਅਪਰਾਧੀ ਗੁੱਡਾ ਸਵੇਰੇ 6 ਵਜੇ ਦੇ ਕਰੀਬ ਸ਼ਹਿਰ ਦੇ ਇਕ ਸੈਂਟਰ 'ਚ ਚਾਹ ਪੀ ਰਿਹਾ ਸੀ, ਉਦੋਂ ਹਥਿਆਰਬੰਦ ਲੋਕ ਉੱਥੇ ਪੁੱਜੇ। ਇਕ ਦੇ ਹੱਥ 'ਚ ਬੰਦੂਕ ਸੀ, ਜਦੋਂ ਕਿ ਬਾਕੀ ਤਲਵਾਰ ਲਏ ਹੋਏ ਸਨ।
ਬੰਦੂਕ ਵਾਲੇ ਸ਼ਖਸ ਨੇ ਪਹਿਲਾਂ ਗੁੱਡਾ ਨੂੰ ਗੋਲੀ ਮਾਰੀ, ਫਿਰ ਉਸ ਨੂੰ ਖਿੱਚਦੇ ਹੋਏ ਬਾਹਰ ਲੈ ਕੇ ਆਏ ਅਤੇ ਉਸ ਨੂੰ ਉਦੋਂ ਤੱਕ ਮਾਰਦੇ ਰਹੇ, ਜਦੋਂ ਤੱਕ ਕਿ ਉਹ ਮਰ ਨਹੀਂ ਗਿਆ। ਮ੍ਰਿਤਕ ਰਫੀਕਊਦੀਨ ਸ਼ੇਖ ਉਰਫ ਗੁੱਡਾ 'ਤੇ 33 ਅਪਰਾਧਕ ਮਾਮਲੇ ਦਰਜ ਹਨ। ਉਸ 'ਤੇ ਧੁੱਲੇ ਮਹਾ ਨਗਰਪਾਲਿਕਾ ਸਾੜਨ ਨਾਲ ਅਗਵਾ, ਲੁੱਟ ਅਤੇ ਕੁੱਟਮਾਰ ਦੇ ਮਾਮਲੇ ਹਨ। ਉਹ ਅਜੇ ਹਾਲ ਹੀ 'ਚ ਜ਼ਮਾਨਤ 'ਤੇ ਛੁੱਟ ਕੇ ਆਇਆ ਸੀ। ਧੁੱਲੇ ਪੁਲਸ ਕਮਿਸ਼ਨਰ ਐੱਨ. ਰਾਮ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਨੇ ਕੁੱਲ 70 ਵਾਰ ਕੀਤੇ। ਕਤਲ ਆਪਸੀ ਰੰਜਿਸ਼ ਦਾ ਨਤੀਜਾ ਹੈ। ਸੀ.ਸੀ.ਟੀ.ਵੀ. ਰਾਹੀਂ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ।