ਪੀਲੀਭੀਤ ''ਚ 55 ਸਿੱਖਾਂ ''ਤੇ ਮਾਮਲੇ ਨੂੰ ਲੈ ਕੇ CM ਕੈਪਟਨ ਨੇ ਯੋਗੀ ਨੂੰ ਕੀਤੀ ਅਪੀਲ

12/31/2019 6:02:24 PM

ਲਖਨਊ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਪੀਲੀਭੀਤ 'ਚ ਨਗਰ ਕੀਰਤਨ ਕੱਢ ਰਹੇ 55 ਸਿੱਖ ਸ਼ਰਧਾਲੂਆਂ ਵਿਰੁੱਧ ਮਾਮਲੇ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਸ ਨੇ 29 ਦਸੰਬਰ ਨੂੰ ਪੀਲੀਭੀਤ ਜ਼ਿਲੇ ਦੇ ਖੇਰੀ ਨੌਬਰਾਮਦ ਪਿੰਡ ਵਿਚ ਧਾਰਾ-144 ਦੇ ਉਲੰਘਣ ਦੇ ਦੋਸ਼ 'ਚ ਨਗਰ ਕੀਰਤਨ ਕੱਢ ਰਹੇ ਸਿੱਖਾਂ 'ਤੇ ਵਿਰੁੱਧ ਮਾਮਲਾ ਦਰਜ ਕੀਤਾ ਸੀ। 

PunjabKesari
ਮੁੱਖ ਮੰਤਰੀ ਕੈਪਟਨ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਪੀਲੀਭੀਤ 'ਚ ਕੱਢੇ ਗਏ ਨਗਰ ਕੀਰਤਨ 'ਚ ਹਿੱਸਾ ਲੈਣ ਵਾਲੇ 55 ਸਿੱਖ ਸ਼ਰਧਾਲੂਆਂ ਵਿਰੁੱਧ ਐੱਫ. ਆਈ. ਆਰ. ਦੀ ਸਮੀਖਿਆ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ ਹੈ। ਨਗਰ ਕੀਰਤਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਰੂਪ ਵਿਚ ਮਨਾਏ ਜਾਣ ਵਾਲੇ 'ਸ਼ਹੀਦੀ ਦਿਵਸ' ਮੌਕੇ ਕੱਢਿਆ ਗਿਆ ਸੀ।


Tanu

Content Editor

Related News