ਕੈਪਟਨ ਕੰਵਲਜੀਤ ਦੇ ਡਰਾਈਵਰ ਨੂੰ ਮਿਲੇਗਾ 50 ਲੱਖ ਰੁਪਏ ਦਾ ਮੁਆਵਜ਼ਾ

07/02/2019 3:24:52 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ 2009 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੰਵਲਜੀਤ ਸਿੰਘ ਦੀ ਕਾਰ ਚਲਾਉਂਦੇ ਸਮੇਂ ਹਾਦਸੇ 'ਚ ਸਥਾਈ ਰੂਪ ਨਾਲ ਦਿਵਿਆਂਗ ਹੋਏ ਇਕ ਵਿਅਕਤੀ ਨੂੰ 49.9 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਸਾਬਕਾ ਸਹਿਕਾਰਿਤਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੰਵਲਜੀਤ ਦੀ ਇਸ ਹਾਦਸੇ ਤੋਂ ਬਾਅਦ ਚੰਡੀਗੜ੍ਹ ਦੇ ਇਕ ਹਸਪਤਾਲ 'ਚ 29 ਮਾਰਚ 2009 'ਚ ਮੌਤ ਹੋ ਗਈ ਸੀ। ਇਸ ਹਾਦਸੇ 'ਚ 100 ਫੀਸਦੀ ਦਿਵਿਆਂਗ ਹੋਏ ਉਨ੍ਹਾਂ ਦੇ ਚਾਲਕ ਪਰਮਿੰਦਰ ਸਿੰਘ ਨੇ ਮੁਆਵਜ਼ਾ ਵਧਾਏ ਜਾਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਜੱਜ ਇੰਦੂ ਮਲਹੋਤਰਾ ਅਤੇ ਜੱਜ ਐੱਮ.ਆਰ. ਸ਼ਾਹ ਦੀ ਬੈਂਚ ਨੇ ਮੁਆਵਜ਼ੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਨੂੰਨੀ ਨਤੀਜਿਆਂ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਹਾਈ ਕੋਰਟ ਨੇ 32.40 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ ਅਤੇ ਸੁਪਰੀਮ ਕੋਰਟ ਨੇ ਇਸ ਵਧਾ ਕੇ 49.9 ਲੱਖ ਰੁਪਏ ਕਰਦੇ ਹੋਏ ਕਿਹਾ ਕਿ ਤੱਤ ਇਹ ਹੈ ਕਿ ਚਾਲਕ ਨੂੰ ਵਾਰ-ਵਾਰ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ ਅਤੇ ਭਵਿੱਖ 'ਚ ਡਾਕਟਰੀ ਖਰਚਿਆਂ ਅਤੇ ਸਹਾਇਕ ਫੀਸ ਦੀਆਂ ਜ਼ਰੂਰਤਾਂ 'ਤੇ ਹਾਈ ਕੋਰਟ ਨੇ ਧਿਆਨ ਨਹੀਂ ਦਿੱਤਾ ਸੀ। ਪਰਮਿੰਦਰ ਸਿੰਘ 29 ਮਾਰਚ 2009 ਨੂੰ ਮੰਤਰੀ ਦੀ ਕਾਰ ਚੱਲਾ ਰਿਹਾ ਸੀ ਕਿ ਇਸੇ ਦੌਰਾਨ ਕਾਰ ਦੀ ਲੁਧਿਆਣਾ ਨੇੜੇ ਇਕ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ ਸੀ।

ਇਹ ਹਾਦਸਾ ਇਕ ਹੋਰ ਟਰੱਕ ਦੀ ਲਾਪਰਵਾਹੀ ਕਾਰਨ ਹੋਇਆ ਸੀ, ਜੋ ਸੜਕ 'ਤੇ ਗਲਤ ਢੰਗ ਨਾਲ ਖੜ੍ਹਾ ਹੋਇਆ ਸੀ। ਕੋਰਟ ਨੇ ਇਸ ਤੱਤ 'ਤੇ ਧਿਆਨ ਦਿੱਤਾ ਕਿ ਦੋਹਾਂ ਟਰੱਕ ਚਾਲਕਾਂ ਕੋਲ ਗੈਰ-ਕਾਨੂੰਨੀ ਲਾਇਸੈਂਸ ਸਨ ਅਤੇ ਇਸ ਲਈ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਇਨ੍ਹਾਂ ਟਰੱਕਾਂ ਦੇ ਬੀਮਾਕਰਤਾ ਨਿਊ ਇੰਡੀਆ ਬੀਮਾ ਕੰਪਨੀ ਲਿਮਟਿਡ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ। ਕੋਰਟ ਨੇ ਇਕ ਫੈਸਲੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੇਕਰ ਹਾਦਸਾ ਕਰਨ ਵਾਲੇ ਚਾਲਕ ਕੋਲ ਕਾਨੂੰਨੀ ਡਰਾਈਵਿੰਗ ਲਾਇਸੈਂਸ ਨਹੀਂ ਹੈ ਤਾਂ 'ਪੇਅ ਐਂਡ ਰਿਕਵਰੀ' ਦੇ ਸਿਧਾਂਤ ਦੇ ਅਧੀਨ ਪੀੜਤ ਨੂੰ ਭੁਗਤਾਨ ਕਰਨ ਲਈ ਬੀਮਾ ਕੰਪਨੀ ਨੂੰ ਨਿਰਦੇਸ਼ ਦਿੱਤਾ ਜਾ ਸਕਦਾ ਹੈ ਅਤੇ ਫਿਰ ਬੀਮਾ ਕੰਪਨੀ ਹਾਦਸੇ 'ਚ ਸ਼ਾਮਲ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਤੋਂ ਉਸ ਰਾਸ਼ੀ ਨੂੰ ਵਸੂਲ ਕਰ ਸਕਦੀ ਹੈ। ਉਸ ਨੇ ਕਿਹਾ,''ਅਸੀਂ ਇਸ ਫੈਸਲੇ ਦੀ ਤਾਰੀਕ ਤੋਂ 12 ਹਫਤਿਆਂ ਦੇ ਮਿਆਦ ਦੇ ਅੰਦਰ ਅਪੀਲਕਰਤਾ (ਚਾਲਕ) ਨੂੰ ਮੁਆਵਜ਼ੇ ਦੀ ਵਧੀ ਹੋਈ ਰਾਸ਼ੀ ਦਾ ਭੁਗਤਾਨ ਕਰਨ ਲਈ ਪ੍ਰਤੀਵਾਦੀ-ਬੀਮਾ ਕੰਪਨੀ ਨੂੰ ਨਿਰਦੇਸ਼ਿਤ ਕਰਨ ਲਈ ਇਸ ਨੂੰ ਉੱਚਿਤ ਅਤੇ ਨਿਆਂਸੰਗਤ ਮੰਨਦੇ ਹਾਂ। ਬੀਮਾ ਕੰਪਨੀ ਹਾਦਸੇ 'ਚ ਸ਼ਾਮਲ ਟਰੱਕਾਂ ਦੇ ਮਾਲਕਾਂ ਅਤੇ ਚਾਲਕਾਂ ਤੋਂ ਰਾਸ਼ੀ ਵਸੂਲਣ ਦੀ ਹੱਕਦਾਰ ਹੈ।''


DIsha

Content Editor

Related News