ਅੱਜ ਦੇ ਦਿਨ ਇਸ ਤਰ੍ਹਾਂ ਬਣੀ ਸੀ ਦਿੱਲੀ 'ਰਾਜਧਾਨੀ'

12/12/2018 12:33:24 PM

ਨਵੀਂ ਦਿੱਲੀ (ਭਾਸ਼ਾ)— 12 ਦਸੰਬਰ ਦਾ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੋਂਦ ਨਾਲ ਇਕ ਵੱਖਰਾ ਹੀ ਨਾਤਾ ਹੈ। ਦਰਅਸਲ 1911 ਵਿਚ 12 ਦਸੰਬਰ ਦੇ ਦਿਨ ਹੀ ਕੋਲਕਾਤਾ ਦੀ ਥਾਂ 'ਤੇ ਦਿੱਲੀ ਨੂੰ ਦੇਸ਼ ਦੀ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਬ੍ਰਿਟੇਨ ਦੇ ਰਾਜਾ-ਰਾਣੀ ਉਸ ਸਮੇਂ ਭਾਰਤ ਦੇ ਦੌਰੇ 'ਤੇ ਆਏ ਹੋਏ ਸਨ ਅਤੇ ਉਨ੍ਹਾਂ ਨੇ ਦਿੱਲੀ ਦੇ ਬਾਹਰੀ ਇਲਾਕੇ ਵਿਚ ਆਯੋਜਿਤ ਦਿੱਲੀ ਦਰਬਾਰ 'ਚ ਇਹ ਐਲਾਨ ਕੀਤਾ ਸੀ ਕਿ ਭਾਰਤ ਦੀ ਰਾਜਧਾਨੀ ਕੋਲਕਾਤਾ ਦੀ ਬਜਾਏ ਦਿੱਲੀ ਹੋਵੇਗੀ। ਦਿੱਲੀ ਨੂੰ ਰਾਜਧਾਨੀ ਦੀ ਖੂਬਸੂਰਤ ਸ਼ਕਲ ਦੇਣ ਲਈ ਬ੍ਰਿਟੇਨ ਦੇ ਆਰਕੀਟੈਕਟ ਸਰ ਹਰਬਰਟ ਬੇਕਰ ਅਤੇ ਸਰ ਐਡਵਿਨ ਲੁਟੀਅਸ ਨੂੰ ਇਸ ਦੇ ਨਿਰਮਾਣ ਦਾ ਜ਼ਿੰਮਾ ਸੌਂਪਿਆ ਗਿਆ ਅਤੇ ਤਕਰੀਬਨ ਦੋ ਦਹਾਕੇ ਦੀ ਮਿਹਨਤ ਤੋਂ ਬਾਅਦ ਦਿੱਲੀ ਰਾਜਧਾਨੀ ਬਣਨ ਲਈ ਤਿਆਰ ਹੋਈ।

12 ਦਸੰਬਰ ਦੀ ਤਰੀਕ 'ਚ ਹੋਰ ਵੀ ਮਹੱਤਵਪੂਰਨ ਘਟਨਾਵਾਂ ਦਰਜ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ—
—1911 : ਕੋਲਕਾਤਾ ਨੂੰ ਦੀ ਬਜਾਏ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਗਿਆ।
—1950 : ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਸਿਤਾਰੇ ਅਤੇ ਬੇਹੱਦ ਲੋਕਪ੍ਰਿਅ ਅਭਿਨੇਤਾ ਰਜਨੀਕਾਂਤ ਦਾ ਜਨਮ ਹੋਇਆ। ਰਜਨੀਕਾਂਤ ਉਨ੍ਹਾਂ ਦਾ ਫਿਲਮੀ ਨਾਂ ਹੈ, ਉਨ੍ਹਾਂ ਦਾ ਅਸਲੀ ਨਾਂ ਸ਼ਿਵਾਜੀ ਰਾਵ ਗਾਇਕਵਾੜ ਹੈ। 
—1964 : ਬ੍ਰਿਟੇਨ ਤੋਂ ਆਜ਼ਾਦੀ ਦੇ ਇਕ ਸਾਲ ਬਾਅਦ ਕੀਨੀਆ ਇਕ ਗਣਰਾਜ ਬਣਿਆ।
—1988 : ਦੱਖਣੀ ਲੰਡਨ 'ਚ ਸਵੇਰੇ-ਸਵੇਰੇ 3 ਰੇਲ ਗੱਡੀਆਂ ਆਪਸ ਵਿਚ ਟਕਰਾ ਜਾਣ ਨਾਲ 35 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋਏ।
— 2009 : ਡੈਮੋਕ੍ਰੇਟਿਕ ਨੇਤਾ ਅਨੀਸ ਪਾਰਕਰ ਦੀ ਜਿੱਤ ਨਾਲ ਹੀ ਹਿਊਸਟਨ ਉਸ ਸਮੇਂ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ, ਜਿਸ ਨੇ ਇਕ ਸਮਲਿੰਗੀ ਨੂੰ ਆਪਣੇ ਮੇਅਰ ਚੁਣਿਆ। 
—2015 : ਪੈਰਿਸ ਵਿਚ ਸੰਯੁਕਤ ਰਾਸ਼ਟਰ ਸੰਮੇਲਨ ਦੌਰਾਨ ਜਲਵਾਯੂ ਪਰਿਵਰਤਨ 'ਤੇ ਇਤਿਹਾਸਕ ਸਮਝੌਤਾ ਹੋਇਆ, ਜਿਸ 'ਚ 195 ਦੇਸ਼ ਗ੍ਰੀਨ ਹਾਊਸ ਗੈਸ ਦੇ ਨਿਕਾਸ ਨੂੰ ਘੱਟ ਕਰਨ 'ਤੇ ਰਾਜ਼ੀ ਹੋਏ। ਇਸ ਸਮਝੌਤੇ ਨੇ ਕਯੋਤੋ ਕਰਾਰ ਦੀ ਥਾਂ ਲਈ।

Tanu

This news is Content Editor Tanu