ਰਾਹੁਲ ਗਾਂਧੀ ਦਾ ਅੱਧੀ ਰਾਤ ਨੂੰ ਇੰਡੀਆ ਗੇਟ ਅੱਗੇ ਕੈਂਡਲ ਮਾਰਚ, ਸ਼ਾਮਲ ਹੋਏ ਕਈ ਵੱਡੇ ਕਾਂਗਰਸੀ ਆਗੂ

04/13/2018 12:25:02 AM

ਨਵੀਂ ਦਿੱਲੀ- ਉਨਾਵ ਅਤੇ ਕਠੂਆ ਸਮੂਹਿਕ ਜਬਰ-ਜ਼ਨਾਹ ਕੇਸ ਨੂੰ ਲੈ ਕੇ ਦੇਸ਼ ਭਰ 'ਚ ਹੰਗਾਮਾ ਮਚਿਆ ਹੋਇਆ ਹੈ। ਇਸ ਵਿਰੋਧ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 12 ਵਜੇ ਦੇ ਕਰੀਬ ਇੰਡੀਆ ਗੇਟ ਅੱਗੇ ਕੈਂਡਲ ਮਾਰਚ ਕੀਤਾ। ਦਿੱਲੀ ਦੇ ਇੰਡੀਆ ਗੇਟ ਅੱਗੇ ਕਾਂਗਰਸ ਦੇ ਦਿੱਗਜ਼ ਨੇਤਾਵਾਂ ਨੇ ਕੈਂਡਲ ਮਾਰਚ 'ਚ ਸ਼ਿਰਕਤ ਕੀਤੀ। ਕੇਂਦਰ ਦੀ ਮੋਦੀ ਸਰਕਾਰ 'ਚ ਔਰਤਾਂ ਦੀ ਸੁਰੱਖਿਆ ਅਤੇ ਸ਼ਰਮਨਾਕ ਘਟਨਾਵਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਹ ਮਾਰਚ ਕੱਢ ਰਹੇ ਹਨ।
ਇੰਡੀਆ ਗੇਟ 'ਤੇ ਕੈਂਡਲ ਮਾਰਚ ਨੂੰ ਲੈ ਕੇ ਦਿੱਲੀ ਪੁਲਸ ਨਾਲ ਕਾਂਗਰਸ ਨੂੰ ਇਜਾਜ਼ਤ ਨਹੀਂ ਮਿਲੀ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਡੀਆ ਗੇਟ ਲਾਗੇ ਪੁਲਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮਾਰਚ 'ਚ ਪ੍ਰਿਯੰਕਾ ਗਾਂਧੀ, ਰਾਬਰਟ ਵਾਡਰਾ, ਪਾਰਟੀ ਉੱਚ ਸਕੱਤਰ ਅਸ਼ੋਕ ਗਹਲੋਤ, ਰਾਜ ਸਭਾ ਸੰਸਦ ਮੈਂਬਰ ਅਹਿਮਦ ਪਟੇਲ, ਗੁਲਾਮਨਬੀ ਆਜ਼ਾਦ, ਆਰ. ਪੀ. ਐੱਨ. ਸਿੰਘ, ਅਜੇ ਮਾਕਨ ਆਦਿ ਮੌਜੂਦ ਰਹੇ। ਕਾਂਗਰਸ ਨੇਤਾ ਨੇ ਆਪਣੇ ਵਰਕਰਾਂ ਨੂੰ ਕੈਂਡਲ ਮਾਰਚ ਕੱਢ ਕੇ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਦੀ ਅਪੀਲ ਕੀਤੀ ਹੈ।