ਕੈਨੇਡਾ ਦੇ ਲੋਕ ਚੀਨ ਦੀ ਬਜਾਏ ਜ਼ਿਆਦਾ ਪਸੰਦ ਕਰਦੇ ਹਨ ਭਾਰਤੀਆਂ ਨੂੰ : ਸਰਵੇਖਣ

09/13/2017 10:34:28 PM

ਓਟਾਵਾ — ਕੈਨੇਡਾ ਦੇ ਜ਼ਿਆਦਾਤਰ ਲੋਕ ਚੀਨ ਦੀ ਬਜਾਏ ਭਾਰਤ ਨਾਲ ਆਰਥਿਕ ਰਿਸ਼ਤੇ ਮਜ਼ਬੂਤ ਕੀਤੇ ਜਾਣ ਦੇ ਪੱਥ 'ਚ ਹਨ ਜਦਕਿ ਇਸ ਤੋਂ ਪਹਿਲਾਂ ਪਲੜਾਂ ਚੀਨ ਵੱਲ ਝੁੱਕਿਆ ਹੋਇਆ ਸੀ। ਰੀਡ ਇੰਸਟੀਚਿਊਟ ਵੱਲੋਂ ਕੀਤੇ ਗਏ ਸਰਵੇਖਣ 'ਚ ਕੀਤਾ ਗਿਆ ਹੈ। ਸਰਵੇਖਣ ਮੁਤਾਬਕ ਅਪ੍ਰੈਲ 2015 ਤੋਂ ਬਾਅਦ ਕੈਨੇਡੀਅਨ ਲੋਕਾਂ ਦਾ ਝੁਕਾਅ ਚੀਨ ਦੀ ਬਜਾਏ ਭਾਰਤ ਵੱਲ ਜ਼ਿਆਦਾ ਨਜ਼ਰ ਆਉਣ ਲੱਗਾ। 2 ਸਾਲ ਪਹਿਲਾਂ ਕੈਨੇਡਾ ਦੇ 58 ਫੀਸਦੀ ਲੋਕ ਚੀਨ ਨਾਲ ਚੰਗੇ ਰਿਸ਼ਤਿਆਂ ਦੀ ਵਕਾਲਤ ਕਰ ਰਹੇ ਸਨ ਅਤੇ 42 ਫੀਸਦੀ ਦਾ ਝੁਕਾਅ ਭਾਰਤ ਵੱਲ ਸੀ। ਪਰ ਤਾਜ਼ਾ ਸਰਵੇਖਣ ਕਹਿੰਦਾ ਹੈ ਕਿ 51 ਫੀਸਦੀ ਮਜ਼ਬੂਤ ਕੈਨੇਡੀਅਨ ਲੋਕ ਭਾਰਤ ਨਾਲ ਮਜ਼ਬੂਤ ਰਿਸ਼ਤੇ ਚਾਹੁੰਦੇ ਹਨ ਅਤੇ ਚੀਨ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਘੱਟ ਕੇ 49 ਫੀਸਦੀ ਰਹਿ ਗਈ ਹੈ। ਇਹ ਅੰਕੜੇ ਉਸ ਵੱਡੇ ਸਰਵੇਖਣ ਦਾ ਹਿੱਸਾ ਹਨ, ਜਿਹੜੇ ਉੱਤਰੀ ਅਮਰੀਕਾ ਮੁਕਤ ਵਪਾਰ ਸੰਧੀ (ਨਾਫਟਾ) ਬਾਰੇ ਟਰੰਪ ਸਰਕਾਰ ਦੇ ਸਟੈਂਡ ਦੀ ਸਮੀਖਿਆ ਲਈ ਕੀਤਾ ਗਿਆ ਸੀ। ਇਸ ਤਰੀਕੇ ਨਾਲ ਇਹ ਪਤਾ ਕਰਨ ਦਾ ਮੌਕਾ ਵੀ ਮਿਲਿਆ ਕਿ ਕੈਨੇਡਾ ਦੇ ਲੋਕ ਕਿਹੜੇ ਦੇਸ਼ਾਂ ਨਾਲ ਭਾਈਵਾਲੀ ਵਧਾਉਣ ਦੇ ਇਛੁੱਕ ਹਨ। 
ਐਂਗਸ ਰੀਡ ਇੰਸਟੀਚਿਊਟ ਵੱਲੋਂ ਇਹ ਆਨਲਾਈਨ ਸਰਵੇਖਣ ਅਗਸਤ ਦੇ ਆਖਿਰ 'ਚ ਕੀਤਾ ਗਿਆ ਸੀ ਅਤੇ ਇਸ 'ਚ 1505 ਬਲਾਗ ਕੈਨੇਡੀਅਨਾਂ ਦੇ ਵਿਚਾਰ ਦਰਜ ਹਨ। ਕੈਨੇਡਾ ਦੇ ਲੋਕਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸ ਦੇਸ਼ ਨਾਲ ਕਾਰੋਬਾਰੀ ਰਿਸ਼ਤੇ ਵਧਾਉਣਾ ਚਾਹੁੰਦੇ ਹਨ ਤਾਂ 48 ਫੀਸਦੀ ਨੇ ਭਾਰਤ ਦੀ ਹਮਾਇਤ ਕੀਤੀ ਜਦਕਿ ਚੀਨ ਦੇ ਸਮਰਥਕਾਂ ਦੀ ਗਿਣਤੀ 24 ਫੀਸਦੀ ਦਰਜ ਕੀਤੀ ਗਈ। 
ਇਸੇ ਤਰ੍ਹਾਂ ਕੈਨੇਡਾ ਦੇ ਲੋਕਾਂ ਨੂੰ ਜਦੋਂ ਅਮਰੀਕਾ ਅਤੇ ਯੂਰਪੀ ਯੂਨੀਅਨ 'ਚੋਂ ਇਕ ਦੀ ਚੋਣ ਕਰਨ ਲਈ ਕਿਹਾ ਗਿਆ ਤਾਂ 44 ਫੀਸਦੀ ਲੋਕ ਯੂਰਪੀ ਯੂਨੀਅਨ ਦੇ ਪੱਖ 'ਚ ਨਜ਼ਰ ਆਏ। ਕੈਨੇਡੀਅਨ ਲੋਕਾਂ ਦੀ ਤਰਜੀਹੀ ਸੂਚੀ 'ਚ ਦੂਜੇ ਨੰਬਰ 'ਤੇ ਬਰਤਾਨੀਆ ਹੈ, ਜਦਕਿ ਇਸ ਤੋਂ ਬਾਅਦ ਭਾਰਤ ਅਤੇ ਚੀਨ ਦਾ ਨੰਬਰ ਆਉਂਦਾ ਹੈ। 
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੁਫਤ ਵਪਾਰ ਸੰਧੀ ਰੱਦ ਕਰਨ ਦੀ ਧਮਕੀ ਪਿੱਛੋਂ ਕੈਨੇਡੀਅਨਾਂ ਦੀ ਅਮਰੀਕਾ ਪ੍ਰਤੀ ਰੂਚੀ ਘੱਟ ਗਈ ਹੈ। ਪਰ ਫਿਰ ਵੀ 49 ਫੀਸਦੀ ਲੋਕ ਚਾਹੁੰਦੇ ਹਨ ਕਿ ਅਮਰੀਕਾ ਵੱਲ ਹੀ ਧਿਆਨ ਕੇਂਦਰਤ ਕੀਤਾ ਜਾਵੇ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਭਾਰਤ ਪ੍ਰਤੀ ਕੈਨੇਡੀਅਨ ਲੋਕਾਂ ਦੀ ਦਿਲਚਸਪੀ ਇਕ ਚੰਗਾ ਸੰਕੇਤ ਹੈ। ਕੈਨੇਡਾ-ਇੰਡੀਆ ਬਿਜ਼ਨਸ ਕੌਂਸਲ ਦੇ ਸੀ. ਈ. ਓ. ਅਤੇ ਮੁਖੀ ਕਾਂਸ਼ੀ ਰਾਉ ਦਾ ਕਹਿਣਾ ਸੀ ਕਿ ਭਾਰਤ ਵੱਡੀਆਂ ਆਰਥਿਕ ਤਬਦੀਲੀਆਂ ਦੇ ਦੌਰ 'ਚੋਂ ਲੰਘ ਰਿਹਾ ਹੈ। ਇਸ ਦੌਰ 'ਚ ਕੈਨੇਡਾ ਸਿਰਫ ਆਰਥਿਕ ਤੌਰ 'ਤੇ ਹੀ ਨਹੀਂ ਸਗੋਂ ਸਮਾਜਿਕ ਤੌਰ 'ਤੇ ਵੱਡਾ ਭਾਈਵਾਲੀ ਬਣ ਸਕਦਾ ਹੈ।