ਟਰੂਡੋ ਸਮੇਤ ਇਨ੍ਹਾਂ ਵਿਦੇਸ਼ੀ ਨੇਤਾਵਾਂ ਨੇ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼

05/24/2019 2:25:46 PM

ਟੋਰਾਂਟੋ/ਨਵੀਂ ਦਿੱਲੀ (ਬਿਊਰੋ)— ਲੋਕਸਭਾ ਚੋਣਾਂ 2019 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਐੱਨ.ਡੀ.ਏ. ਨੇ ਦੂਜੀ ਵਾਰ ਭਾਰੀ ਬਹੁਮਤ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮਗਰੋਂ ਮੋਦੀ ਨੂੰ ਵਿਦੇਸ਼ੀ ਨੇਤਾਵਾਂ ਦੇ ਵਧਾਈ ਸੰਦੇਸ਼ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਧਾਈ ਸੰਦੇਸ਼ ਭੇਜਣ ਵਾਲਿਆਂ ਵਿਚ ਕੈਨੇਡਾ, ਅਮਰੀਕਾ, ਵੀਅਤਨਾਮ, ਰੂਸ, ਜਾਪਾਨ, ਅਫਗਾਨਿਸਤਾਨ, ਇਜ਼ਰਾਈਲ, ਭੂਟਾਨ, ਨੇਪਾਲ ਸ਼ੀਲੰਕਾ ਆਦਿ ਦੇਸ਼ਾਂ ਦੇ ਨੇਤਾ ਸ਼ਾਮਲ ਰਹੇ। ਇਨ੍ਹਾਂ ਦੇਸ਼ਾਂ ਦੇ ਪ੍ਰਮੁੱਖਾਂ ਤੇ ਰਾਸ਼ਟਰੀ ਪ੍ਰਧਾਨਾਂ ਨੇ ਫੋਨ ਕਰ ਕੇ ਜਾਂ ਟਵੀਟ ਕਰ ਕੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ।

 

ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਦੂਜੀ ਵਾਰ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ। ਆਪਣੇ ਟਵੀਟ ਵਿਚ ਉਨ੍ਹਾਂ ਨੇ ਕਿਹਾ,''ਮੈਂ ਕੈਨੇਡਾ ਸਰਕਾਰ ਵੱਲੋਂ ਪੀ.ਐੱਮ. ਮੋਦੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਸਿੱਖਿਆ ਅਤੇ ਨਵੀਨਤਾ ਦੇ ਮਾਧਿਅਮ ਨਾਲ ਮੈਂ ਕੈਨੇਡੀਅਨ ਅਤੇ ਭਾਰਤੀ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ। ਵਪਾਰ ਵਿਚ ਨਿਵੇਸ਼ ਕਰਨਾ ਅਤੇ ਜਲਵਾਯੂ ਤਬਦੀਲੀ ਨਾਲ ਲੜਨਾ ਦੋਹਾਂ ਦੇਸ਼ਾਂ ਦੇ ਏਜੰਡੇ ਵਿਚ ਹੋਣਾ ਚਾਹੀਦਾ ਹੈ।''

 

ਕੁਵੈਤ ਦੇ ਇਮਾਮ ਸਬਾ ਅਲ-ਅਹਿਮਦ ਅਲ-ਜ਼ਬਰ ਅਲ-ਸਬਾ ਨੇ ਪੀ.ਐੱਮ. ਮੋਦੀ ਨੂੰ ਉਨ੍ਹਾਂ ਦੀ ਚੁਣਾਵੀ ਜਿੱਤ ਲਈ ਵਧਾਈ ਸੰਦੇਸ਼ ਭੇਜਿਆ। ਕ੍ਰਾਊਨ ਪ੍ਰਿੰਸ ਸ਼ੇਖ ਨਵਾਫ ਅਲ-ਅਹਿਮਦ ਅਲ-ਜ਼ਬਰ ਅਲ-ਜ਼ਬਰ ਅਲ-ਸਬਾਹ ਅਤੇ ਪੀ.ਐੱਮ. ਸ਼ੇਖ ਜਾਬੇਰ ਅਲ-ਮੁਬਾਰਕ ਅਲ-ਹਮਦ ਅਲ-ਸਬਾਹ ਨੇ ਨਰਿੰਦਰ ਮੋਦੀ ਨੂੰ ਇਸੇ ਤਰ੍ਹਾਂ ਦੇ ਵਧਾਈ ਸੰਦੇਸ਼ ਭੇਜੇ ਹਨ।

 

ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਨਾਲ ਹੀ ਵੀਅਤਨਾਮ ਦੇ ਪ੍ਰਧਾਨ ਮੰਤਰੀ Nguyen Xuan Phuc ਨੇ ਵਧਾਈ ਸੰਦੇਸ਼ ਭੇਜਿਆ ਹੈ।

 

ਮੀਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਵੀ ਪੀ.ਐਮ. ਮੋਦੀ ਨੂੰ ਵਧਾਈ ਸੰਦੇਸ਼ ਭੇਜਿਆ ਹੈ।

 

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਫੋਨ ਕਰ ਕੇ ਨਿੱਜੀ ਰੂਪ ਨਾਲ ਵਧਾਈ ਦਿੱਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਟਵਿੱਟਰ 'ਤੇ ਮੋਦੀ ਨੂੰ ਵਧਾਈ ਦਿੱਤੀ ਸੀ। ਉਹ ਵਧਾਈ ਦੇਣ ਵਾਲੇ ਪਹਿਲੇ ਰਾਸ਼ਟਰ ਪ੍ਰਮੁੱਖ ਸਨ। 

 

Vandana

This news is Content Editor Vandana