ਕਿਸੇ ਨੂੰ ਵੇਸਵਾ ਕਹਿਣਾ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਕਾਫੀ ਨਹੀਂ

10/21/2019 12:13:53 AM

ਨਵੀਂ ਦਿੱਲੀ — ਅੰਗਰੇਜ਼ੀ ਦੇ ਅਧਿਆਪਕ ਅਤੇ ਉਸ ਦੇ ਮਾਪਿਆਂ ਵਲੋਂ ਇਕ ਲੜਕੀ ਨੂੰ ਵੇਸਵਾ ਕਹੇ ਜਾਣ ਤੋਂ ਬਾਅਦ ਉਨ੍ਹਾਂ ਵਿਰੁੱਧ ਦੋਸਤ ਲੜਕੀ ਵਲੋਂ ਵੇਸਵਾ ਗਰਦਾਨੇ ਜਾਣ ਕਾਰਣ ਖੁਦਕੁਸ਼ੀ ਕੀਤੇ ਜਾਣ ਬਾਰੇ ਦੋਸ਼ੀ ਵਿਰੁੱਧ ਚੱਲੇ ਮਾਮਲੇ ਨੂੰ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਸਿਰਫ ਅਜਿਹਾ ਵਿਅੰਗ ਕੱਸੇ ਜਾਣ ਦੇ ਦੋਸ਼ ’ਚ ਮੁਕੱਦਮਾ ਚਲਾਇਆ ਜਾਣਾ ਲੋੜੀਂਦਾ ਅਾਧਾਰ ਨਹੀਂ ਬਣਦਾ।

ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਆਰ. ਸੁਭਾਸ਼ ਰੈੱਡੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਇਸ ਤੋਂ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਖੁਦਕੁਸ਼ੀ ਲੜਕੀ ਵਿਰੁੱਧ ਵਰਤੀ ਗਈ ਗਾਲੀ-ਗਲੋਚ ਦੀ ਭਾਸ਼ਾ ਦਾ ਸਿੱਧਾ ਨਤੀਜਾ ਸੀ। ਅਦਾਲਤ ਨੇ ਕਿਹਾ ਕਿ ਗੁੱਸੇ ’ਚ ਜਾਂ ਭਾਵੁਕ ਹੋ ਕੇ ਨਤੀਜਿਆਂ ਬਾਰੇ ਅਣਜਾਣ ਹੋ ਕੇ ਜ਼ੁਬਾਨ ’ਚੋਂ ਕੱਢੇ ਗਏ ਕੋਈ ਵੀ ਲਫਜ਼ ਭੜਕਾਹਟ ਕਰਾਰ ਨਹੀਂ ਦਿੱਤੇ ਜਾ ਸਕਦੇ।

ਇਹ ਮਾਮਲਾ ਕੋਲਕਾਤਾ ਦੇ ਇਕ ਵਸਨੀਕ ਦਾ ਸੀ, ਜਿਸ ਤੋਂ ਅੰਗਰੇਜ਼ੀ ਦੀ ਟਿਊਸ਼ਨ ਲੈਂਦਿਆਂ ਲੜਕੀ ਦੀ ਅਧਿਆਪਕ ਨਾਲ ਨੇੜਤਾ ਵੱਧ ਗਈ ਤੇ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਜਦੋਂ ਲੜਕੀ ਲੜਕੇ ਦੇ ਘਰਵਾਲਿਆਂ ਕੋਲ ਗਈ ਤਾਂ ਗੁੱਸੇ ’ਚ ਆਏ ਮਾਪਿਆਂ ਨੇ ਉਸ ਨੂੰ ਵੇਸਵਾ ਕਹਿਣਾ ਸ਼ੁਰੂ ਕਰ ਦਿੱਤਾ। ਲੜਕੀ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਚ ਕਿਹਾ ਗਿਆ ਕਿ ਅਧਿਆਪਕ ਨੇ ਆਪਣੇ ਮਾਪਿਆਂ ਨੂੰ ਜ਼ੁਬਾਨ ਬੰਦ ਕਰਨ ਲਈ ਨਹੀਂ ਕਿਹਾ ਤੇ ਲੜਕੀ ਨੇ ਸਾਲ 2004 ’ਚ ਘਟਨਾ ਤੋਂ ਅਗਲੇ ਦਿਨ ਖੁਦਕੁਸ਼ੀ ਕਰ ਲਈ।


Inder Prajapati

Content Editor

Related News