ਕੈਬਨਿਟ ਨੇ ਭਾਰਤ ਅਤੇ ਫਰਾਂਸ ਦਰਮਿਆਨ ਟਰਾਂਸਪੋਰਟ ਖੇਤਰ ’ਚ ਸਮਝੌਤੇ ’ਤੇ ਦਸਤਖ਼ਤ ਨੂੰ ਦਿੱਤੀ ਮਨਜ਼ੂਰੀ

08/17/2022 6:03:17 PM

ਨਵੀਂ ਦਿੱਲੀ– ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਕੌਮਾਂਤਰੀ ਟਰਾਂਸਪੋਰਟ ਫੋਰਮ (ITF) ਦੀ ਦੇਸ਼ ਦੇ ਟਰਾਂਸਪੋਰਟ ਖੇਤਰ ’ਚ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਭਾਰਤ ਅਤੇ ਫਰਾਂਸ ਦਰਮਿਆਨ ਸਮਝੌਤੇ ’ਤੇ ਦਸਤਖ਼ਤ ਨੂੰ ਮਨਜ਼ੂਰੀ ਦੇ ਦਿੱਤੀ। ਅਧਿਕਾਰਤ ਬਿਆਨ ਮੁਤਾਬਕ ਸਮਝੌਤੇ ’ਤੇ 6 ਜੁਲਾਈ 2022 ਨੂੰ ਦਸਤਖ਼ਤ ਕੀਤੇ ਜਾ ਚੁੱਕੇ ਹਨ। ਭਾਰਤ ਭਾਰਤੀ ਟਰਾਂਸਪੋਰਟ ਖੇਤਰ ’ਤੇ ਕੌਮਾਂਤਰੀ ਟਰਾਂਸਪੋਰਟ ਫੋਰਮ ਦੀਆਂ ਗਤੀਵਿਧੀਆਂ ਦਾ ਸਮਰਥਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਇਸ ਬਾਬਤ ਕੇਂਦਰੀ ਕੈਬਨਿਟ ਨੂੰ ਭਾਰਤ ਅਤੇ ਫਰਾਂਸ ਦਰਮਿਆਨ ਸਮਝੌਤੇ ’ਤੇ ਦਸਤਖ਼ਤ ਹੋਣ ਬਾਰੇ ਜਾਣੂ ਕਰਵਾਇਆ ਗਿਆ। 

ਇਸ ਸਮਝੌਤੇ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਇਸ ਵੱਲ ਲੈ ਜਾਣਗੀਆਂ:
ਨਵੇਂ ਵਿਗਿਆਨਕ ਨਤੀਜੇ
ਨਵੀਂ ਨੀਤੀ ਦੀ ਸੂਝ
ਵਿਗਿਆਨਕ ਆਪਸੀ ਤਾਲਮੇਲ ਵਧਾਉਣ ਨਾਲ ਸਮਰੱਥਾ ਨਿਰਮਾਣ
ਭਾਰਤ ਵਿਚ ਟਰਾਂਸਪੋਰਟ ਸੈਕਟਰ ਦੇ ਡੀਕਾਰਬੋਨਾਈਜ਼ੇਸ਼ਨ ਲਈ ਤਕਨਾਲੋਜੀ ਵਿਕਲਪਾਂ ਦੀ ਪਛਾਣ।

Tanu

This news is Content Editor Tanu