ਮਹਾਰਾਸ਼ਟਰ ਮੰਤਰੀ ਮੰਡਲ ਦਾ ਹੋਇਆ ਵਿਸਥਾਰ, ਸ਼ਾਮਲ ਹੋਏ 13 ਨਵੇਂ ਮੰਤਰੀ

06/16/2019 2:29:09 PM

ਮੁੰਬਈ—ਆਪਣੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਸੈਂਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਖਰਕਾਰ ਮੰਤਰੀ ਮੰਡਲ ਦਾ ਵਿਸਥਾਰ ਕਰ ਦਿੱਤਾ ਹੈ। ਮੁੰਬਈ 'ਚ ਅੱਜ ਭਾਵ ਐਤਵਾਰ ਨੂੰ ਹੋਏ ਪ੍ਰੋਗਰਾਮ 'ਚ 8 ਕੈਬਨਿਟ ਅਤੇ 5 ਰਾਜ ਮੰਤਰੀਆਂ ਨੇ ਸਹੁੰ ਚੁੱਕੀ। 13 ਮੰਤਰੀਆਂ 'ਚੋਂ ਸਭ ਤੋਂ ਮਸ਼ਹੂਰ ਵਿਰੋਧੀ ਧਿਰ (ਕਾਂਗਰਸ) ਦੇ ਸਾਬਕਾ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਦਾ ਰਿਹਾ ਹੈ। ਦੱਸ ਦੇਈਏ ਕਿ ਪਾਟਿਲ ਪਹਿਲਾਂ ਕਾਂਗਰਸ ਦੇ ਮੈਂਬਰ ਸੀ ਅਤੇ ਵਿਧਾਨ ਸਭਾ 'ਚ ਵਿਰੋਧੀ ਨੇਤਾ ਸੀ। ਭਾਜਪਾ ਦੇ 6 ਨੇਤਾਵਾਂ ਨੂੰ ਕੈਬਨਿਟ ਅਤੇ 4 ਨੂੰ ਰਾਜ ਮੰਤਰੀ, ਸ਼ਿਵਸੈਨਾ ਦੇ 2 ਮੰਤਰੀ ਕੈਬਨਿਟ ਅਤੇ ਆਰ. ਪੀ. ਆਈ. ਦੇ 1 ਮੰਤਰੀ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।

ਸਾਬਕਾ ਕਾਂਗਰਸ ਨੇਤਾ ਪਾਟਿਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸੀ। ਉਨ੍ਹਾਂ ਦੇ ਬੇਟੇ ਨੇ ਵੀ ਭਾਜਪਾ ਦੇ ਟਿਕਟ 'ਤੇ ਚੋਣ ਲੜੀ ਸੀ। ਉਨ੍ਹਾਂ ਤੋਂ ਇਲਾਵਾ ਮੁੰਬਈ ਭਾਜਪਾ ਦੇ ਪ੍ਰਧਾਨ ਅਸ਼ੀਸ਼ ਸ਼ੋਲਾਰ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਡਾਂ. ਅਨਿਲ ਬੋਂਡ, ਸੰਜੈ ਕੁਟੇ, ਸੁਰੇਸ਼ ਖਾੜੇ, ਯੋਗੇਸ਼ ਸਾਗਰ, ਅਤੁਲ ਸਾਲਵੇ, ਪਰਿਣਯ ਫੁਕੇ, ਬਾਲਾ ਭੇਗੜੇ, ਜੈਦੱਤ ਸ਼ੀਰਸਗਰ, ਤਾਨਾਜੀ ਸਾਵੰਤ, ਅਸ਼ੋਕ ਓਈਕੇ ਅਤੇ ਅਵਿਨਾਸ਼ ਮਾਹੇਕਰ ਨੂੰ ਕੈਬਨਿਟ 'ਚ ਜਗ੍ਹਾਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਮੰਤਰੀ ਮੰਡਲ ਵਿਸਥਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਰਹੀ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਫੜਨਵੀਸ ਅਤੇ ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਵਿਚਾਲੇ ਮੁਲਾਕਾਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਸੂਬੇ 'ਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ 'ਚ ਨਵੇਂ ਮੰਤਰੀਆਂ ਦੇ ਕੋਲ ਅਹੁਦੇ 'ਤੇ ਰਹਿਣ ਦਾ ਕੋਈ ਵੀ ਸਮਾਂ ਨਹੀਂ ਬਚਿਆ ਹੈ।  ਨਵੇਂ ਮੰਤਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ 90 ਦਿਨ ਮਿਲਣਗੇ। ਇਸ ਲਈ ਇਨ੍ਹਾਂ ਸਭ ਨੂੰ '90 ਦਿਨ ਵਾਲਾ ਮੰਤਰੀ' ਕਿਹਾ ਜਾ ਰਿਹਾ ਹੈ।

ਮਹਾਂਰਾਸ਼ਟਰ 'ਚ ਹੁਣ ਤੱਕ 38 ਮੰਤਰੀ ਸੀ-
ਫੜਨਵੀਸ ਸਰਕਾਰ 'ਚ ਪਹਿਲਾਂ ਮੰਤਰੀ ਮੰਡਲ ਵਿਸਥਾਰ ਜੂਨ 2016 'ਚ ਹੋਇਆ ਸੀ। ਦੂਜੇ ਵਿਸਥਾਰ 'ਤੇ ਚਰਚਾ ਲਈ ਫੜਨਵੀਸ ਨੇ ਸ਼ੁੱਕਰਵਾਰ ਰਾਤ ਸ਼ਿਵਸੈਨਾ ਪ੍ਰਧਾਨ ਊਧਵ ਠਾਕੁਰੇ ਨਾਲ ਮੁਲਾਕਾਤ ਕੀਤੀ। ਦੂਜੇ ਕੈਬਨਿਟ ਵਿਸਥਾਰ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ 'ਚ 38 ਮੰਤਰੀ ਸੀ। ਕੈਬਨਿਟ ਦਾ ਵਿਸਥਾਰ ਲੰਬੇ ਸਮੇਂ ਤੋਂ ਲੰਬਿਤ ਸੀ। ਸੂਬੇ 'ਚ 288 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਕੋਲ ਸਭ ਤੋਂ ਜ਼ਿਆਦਾ 122 ਸੀਟਾਂ, ਸ਼ਿਵਸੈਨਾ ਕੋਲ 63, ਕਾਂਗਰਸ ਕੋਲ 42 ਅਤੇ ਰਾਂਕਪਾ ਕੋਲ 41 ਸੀਟਾਂ ਹਨ।

Iqbalkaur

This news is Content Editor Iqbalkaur