CAB ਦਾ ਕੇਰਲ 'ਚ ਵੀ ਵਿਰੋਧ, ਬੋਲੇ ਮੁੱਖ ਮੰਤਰੀ ਸੂਬੇ 'ਚ ਨਹੀਂ ਕਰਾਂਗੇ ਲਾਗੂ

12/12/2019 8:01:00 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ 'ਤੇ ਦੇਸ਼ ਦੇ ਕਈ ਹਿੱਸਿਆ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਉਥੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਨਾਗਰਿਕਤਾ ਬਿੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਰਤ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਗਰਿਕਤਾ ਸੋਧ ਬਿੱਲ ਨੂੰ ਵਿਜਯਨ ਨੇ ਸੰਵਿਧਾਨ ਦੇ ਖਿਲਾਫ ਦੱਸਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਬਿੱਲ ਨੂੰ ਕੇਰਲ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।

ਵਿਜਯਨ ਨੇ ਕਿਹਾ, ਭਾਰਤ ਦਾ ਸੰਵਿਧਾਨ ਸਾਰੇ ਭਾਰਤੀਆਂ ਲਈ ਨਾਗਰਿਕਤਾ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ। ਭਾਵੇ ਉਨ੍ਹਾਂ ਦਾ ਧਰਮ, ਜਾਤੀ, ਭਾਸ਼ਾ, ਸੱਭਿਆਚਾਰ, ਲਿੰਗ ਜਾਂ ਪੇਸ਼ਾ ਕੁਝ ਵੀ ਹੋਵੇ। ਨਾਗਰਿਕਤਾ ਸੋਧ ਬਿੱਲ ਲੋਕਾਂ ਦੇ ਅਧਿਕਾਰਾਂ ਨੂੰ ਖਤਮ ਕਰਦਾ ਹੈ। ਧਰਮ ਦੇ ਆਧਾਰ 'ਤੇ ਕਿਸੇ ਦੀ ਨਾਗਰਿਕਤਾ ਤੈਅ ਕਰਨਾ ਦਾ ਮਤਲਬ ਹੈ ਸੰਵਿਧਾਨ ਨੂੰ ਅਸਵੀਕਾਰ ਕਰਨਾ।

Inder Prajapati

This news is Content Editor Inder Prajapati